Meanings of Punjabi words starting from ਕ

ਦੇਖੋ, ਕਾਨਾਫੂਸੀ.


ਦੇਖੋ, ਕੰਨੀ। ੨. ਕੰਨ੍ਹੇ (ਕੰਧੇ) ਪੁਰ. "ਕੰਨਿ ਮੁਸਲਾ ਸੂਫ ਗਲਿ." (ਸ. ਫਰੀਦ) "ਦੇਖਹੁ ਬੰਦਾ ਚਲਿਆ ਚਹੁ ਜਣਿਆ ਦੇ ਕੰਨਿ." (ਸ. ਫਰੀਦ)


ਸੰਗ੍ਯਾ- ਬਿਨਾ ਧਨ ਆਦਿਕ ਲੈਣ ਦੇ ਕੰਨ੍ਯਾ ਦਾ ਦਾਨ ਕਰਨਾ. ਯੋਗ੍ਯ ਵਰ ਨੂੰ ਵਿਆਹ ਸਮੇਂ ਕੰਨ੍ਯਾ ਦੇਣੀ.


ਸੰਗ੍ਯਾ- ਉਹ ਧਨ, ਜੋ ਵਿਆਹ ਸਮੇਂ ਕੰਨ੍ਯਾ ਨੂੰ ਪਿਤਾ ਆਦਿ ਵੱਲੋਂ ਮਿਲੇ. ਇਸ ਵਿੱਚ ਵਸਤ੍ਰ ਭੂਖਣ ਪਸ਼ੂ ਨਕ਼ਦੀ ਆਦਿਕ ਸਭ ਸ਼ਾਮਿਲ ਹਨ.


ਦੇਖੋ, ਕਨ੍ਯਾ। ੨. ਕੰਨ੍ਯਾ ਜੇਹਾ ਲੱਜਾਵਾਨ ਅਤੇ ਡਰਪੋਕ ਜੋ ਆਦਮੀ ਹੋਵੇ, ਉਸ ਨੂੰ ਕੰਨ੍ਯਾਰਸੀ ਆਖਦੇ ਹਨ.