Meanings of Punjabi words starting from ਪ

ਸੰ. ਸੰਗ੍ਯਾ ਚੰਗੀ ਤਰਾਂ ਕਾਲਨ (ਧੋਣ) ਦੀ ਕ੍ਰਿਯਾ, ਸਾਫ ਕਰਨਾ.


ਸੰ. प्रकाणड. ਸੰਗ੍ਯਾ- ਮੋਟਾ ਟਾਹਣਾ. "ਗਹੇ ਪ੍ਰਕਾਂਡ ਸਜੋਰ ਹਿਲਾਏ." (ਨਾਪ੍ਰ) ੨. ਸ਼ਾਖ. ਟਹਣੀ। ੩. ਬਿਰਛ ਦਾ ਧੜ. ਪੋਰਾ। ੪. ਵਿ- ਵਿਸ੍ਤਾਰ ਵਾਲਾ.


ਸੰ. ਪੁਕੀਰ੍‍ਣ. ਵਿ- ਖਿੰਡਿਆ ਹੋਇਆ. ਫੈਲਿਆ ਹੋਇਆ। ੨. ਮਿਲਿਆ ਹੋਇਆ। ੩. ਅਨੇਕ ਤਰਹਿ ਦਾ। ੪. ਸੰਗ੍ਯਾ- ਪ੍ਰਕਰਣ. ਅਧ੍ਯਾਯ। ੫. ਪਾਗਲ. ਸਿਰੜਾ। ੬. ਫੁਟਕਲ ਕਵਿਤਾ। ੭. ਚੌਰ. ਚਾਮਰ। ੮. ਵਿਸ੍ਤਾਰ। ੯. ਘੋੜਾ. ਤੁਰੰਗਮ.


ਸੰ. प्रकीर्त्ति् ਸੰਗ੍ਯਾ- ਪ੍ਰਸਿੱਧੀ। ੨. ਢੰਡੋਰਾ.


ਸੰ. ਸੰਗ੍ਯਾ- ਕਾਂਬਾ. ਜੋਰ ਨਾਲ ਕੰਬਣ ਦੀ ਕ੍ਰਿਯਾ। ੨. ਹਲੂਣਾ. ਥਰਥਰਾਹਟ.


ਸੰ. ਸੰਗ੍ਯਾ- ਜ਼ੋਰ ਨਾਲ ਕੰਬਾਉਣ ਦੀ ਕ੍ਰਿਯਾ। ੨. ਹਵਾ. ਵਾਯੂ। ੩. ਰਾਵਣ ਦਾ ਇੱਕ ਮੰਤ੍ਰੀ.


ਸੰ. प्रकृत ਵਿ- ਆਰੰਭ ਕੀਤਾ ਹੋਇਆ। ੨. ਪ੍ਰਕਰਣ (ਪ੍ਰਸੰਗ) ਵਿੱਚ ਆਇਆ। ੩. ਰਚਿਆ ਹੋਇਆ। ੪. ਕੁਦਰਤੀ ਸ੍ਵਾਭਾਵਿਕ.