Meanings of Punjabi words starting from ਸ

ਦੇਖੋ, ਅੰਗਦ ਸਤਿਗੁਰੂ.


ਸੰ. ਸੁਭਰਿਤ. ਵਿ- ਸੁਭਗੁਣਾਂ ਨਾਲ ਭਰਿਆ ਹੋਇਆ. ਚੰਗੇ ਮਜ਼ਮੂਨਾਂ ਨਾਲ ਪੂਰਣ. "ਗ੍ਰੰਥ ਕਰਾ ਪੂਰਨ ਸੁਭਰਾਤਾ." (ਚੌਪਈ)


ਵਿ- ਸ਼ੁਭਵਤੀ. ਮੰਗਲ ਵਾਲੀ. ਸੁਖਵਾਲੀ. ਆਨੰਦਵਤੀ. "ਸੰਤ ਸੰਗਤਿ ਸੁਭਵੰਤੀ." (ਨਟ ਮਃ ੪. ਪੜਤਾਲ) ੨. ਸੁ ਭਵਤਿ. ਹੁੰਦਾ ਹੈ.


ਦੇਖੋ, ਸੁਬਹ। ੨. ਸ਼ੁਬਹ. ਸ਼ੱਕ. ਸੰਸਾ. "ਜੇ ਦਿਲ ਸੁਭਾ ਤੁਮਾਰੇ ਲਹੈ." (ਗੁਪ੍ਰਸੂ) ੩. ਸੰ. ਸ਼ੁਭਾ. ਕਾਂਤਿ. ਸ਼ੋਭਾ. "ਬਰਨੀ ਨਹਿ ਜਾਤ ਸੁਭਾ ਹੈ." (ਕ੍ਰਿਸਨਾਵ) ੪. ਇੱਛਾ। ੫. ਦੇਵਤਿਆਂ ਦੀ ਸਭਾ.


ਸੰ. ਸ੍ਵਭਾਵ. ਸੰਗ੍ਯਾ- ਆਪਣਾ ਧਰਮ. ਪ੍ਰਕ੍ਰਿਤਿ। ੨. ਮਿਜਾਜ। ੩. ਵਾਦੀ. ਬਾਣ। ੪. ਸੁ- ਭਾਵ. ਉੱਤਮ ਖਿਆਲ.


ਦੇਖੋ, ਸੁਭਾਉ। ੨. ਵਿ- ਉੱਤਮ ਭਾਵ ਵਾਲਾ. ਜਿਸ ਦਾ ਆਸ਼ਯ ਸ਼੍ਰੇਸ੍ਠ ਹੈ. "ਜਿਨ ਗੁਰੁ ਮਿਲਿਆ ਸੁਭਾਇ." (ਸ੍ਰੀ ਮਃ ੫) ੩. ਕ੍ਰਿ. ਵਿ- ਇਰਾਦਤਨ. ਸੰਕਲਪ ਕਰਕੇ. "ਸੁਭਾਇ ਅਭਾਇ ਜੁ ਨਿਕਟਿ ਆਵੈ." (ਮਾਰੂ ਅਃ ਮਃ ੫) ੪. ਸ੍ਵਾਭਾਵਿਕ. ਸ੍ਵਤਹ "ਸਤਿਗੁਰੁ ਮਿਲੈ, ਤਾਂ ਮਿਲੈ ਸੁਭਾਇ." (ਮਲਾ ਮਃ ੩)


ਵਿ- ਸ਼ੋਭਾ ਦਾਇਕ. "ਮਸਤਕ ਦੀਪਤ ਜੋਤਿ ਸੁਭਾਇਕ." (ਗੁਪ੍ਰਸੂ) ੨. ਸ੍ਵਾਭਾਵਿਕ. ਸ੍ਵਤਹ. "ਜਿਮ ਆਇਸ ਕਰ ਦੇਤ ਸੁਭਾਇਕ, ਮਾਨਿਹ ਤਿਮ ਬਾਸੀ ਪੁਰ ਤੀਨ." (ਗੁਪ੍ਰਸੂ)