Meanings of Punjabi words starting from ਪ

ਸੰ. प्रकृति. ਸੰਗ੍ਯਾ- ਸ੍ਵਭਾਵ. ਮਿਜਾਜ। ੨. ਤਾਸੀਰ। ੩. ਸਾਂਖ੍ਯਮਤ ਅਨੁਸਾਰ ਜਗਤ ਦਾ ਮੂਲਰੂਪ ਬੀਜ, ਜਿਸ ਦਾ ਪਰਿਣਾਮ ਸਾਰਾ ਜਗਤ ਹੈ. ਪ੍ਰਕ੍ਰਿਤਿ ਤੋਂ ਹੀ ਮਹੱਤਤ੍ਵ ਤਨ੍‌ਮਾਤ੍ਰ ਆਦਿ ਉਪਜੀ ਵਿਸ੍ਤਾਰ ਵਾਲਾ ਜਗਤ ਬਣਦਾ ਹੈ ਅਰ ਪ੍ਰਕ੍ਰਿਤਿ ਵਿੱਚ ਹੀ ਲੈ ਹੋ ਜਾਂਦਾ ਹੈ। ੪. ਤੱਤਾਂ ਦੀ ਅੰਸ਼, ਤੱਤਾਂ ਦੇ ਅਸਰ ਤੋਂ ਪੈਦਾ ਹੋਏ ਗੁਣ.#"ਏਕ ਏਕ ਤੱਤ ਤਾਂਕੀ ਪੰਚ ਹੈਂ ਪ੍ਰਕ੍ਰਿਤਿ ਭਈ,#ਲੋਭ ਮੋਹ ਅਹੰ ਦੁਖ ਪ੍ਰੀਤਿ ਨਭ ਜਾਨਿਯੇ,#ਬਲ ਕੋ ਕਰਨ ਅਰੁ ਧਾਵਨ ਪਸਾਰਨ,#ਸੰਕੋਚ ਦੇਹ ਬਧੈ ਸੁ ਸਮੀਰ ਪਹਿਚਾਨਿਯੇ,#ਨੀਂਦ ਓਜ ਕਾਂਤਿ ਭੂਖ ਪ੍ਯਾਸ ਹੋਇ ਆਲਸ ਜੋ#ਅਗਨਿ ਕੇ ਤੱਤ ਕੀ ਪ੍ਰਕ੍ਰਿਤਿ ਏ ਪ੍ਰਮਾਨਿਯੇ,#ਰਕਤ ਪਸੀਨਾ ਪਿੱਤ ਕ੍‌ਫ ਬਿੰਦੁ ਨੀਰ ਹੂੰ ਕੀ#ਚਾਮ ਹਾਡ ਮਾਸ ਨਾੜੀ ਰੋਮ ਛਿਤਿ ਭਾਨਿਯੇ"#(ਨਾਪ੍ਰ)#੫. ਮਾਇਆ. "ਪਰਮਦਭੁਤੰ ਪ੍ਰਕ੍ਰਿਤਿਪਰੰ." (ਗੂਜ ਜੈਦੇਵ) ੬. ਅਗ੍ਯਾਨ। ੭. ਪਰਮਾਤਮਾ। ੮. ਮਨ ਦੇ ਲੇਖ ਅਨੁਸਾਰ ਰਾਜ ਦੇ ਸੱਤ ਅੰਗ ਪ੍ਰਕ੍ਰਿਤਿ ਹਨ- ਸ੍ਵਾਮੀ (ਰਾਜਾ), ਮੰਤ੍ਰੀ, ਦੇਸ਼ (ਇਲਾਕਾ), ਦੁਰਗ (ਕਿਲਾ), ਖਜਾਨਾ, ਦੰਡ (ਚਤੁਰੰਗਿਨੀ ਫੌਜ), ਮਿਤ੍ਰ. ਦੇਖੋ, ਅਃ ੯, ਸ਼ਃ ੨੯੪।¹ ੯. ਸ਼ਕਤਿ. ਤਾਕਤ। ੧੦. ਸ਼ਬਦ ਦਾ ਮੂਲ. ਧਾਤੁ। ੧੧. ਭਗ. ਯੋਨਿ। ੧੨. ਲਿੰਗ.


ਵਿ- ਜੋ ਪ੍ਰਕ੍ਰਿਤਿ ਤੋਂ ਪਰੇ ਹੈ. ਸ਼ੁੱਧ ਬ੍ਰਹਮ. ਦੇਖੋ, ਪ੍ਰਕ੍ਰਿਤਿ ੫.


ਸੰ. ਸੰਗ੍ਯਾ- ਯੁਕ੍ਤਿ. ਤਰੀਕਾ। ੨. ਪ੍ਰਕਰਣ. ਪ੍ਰਸੰਗ "ਕਹੂੰ ਪ੍ਰਕ੍ਰਿਯਾ ਕਾਸਿਕਾ¹ ਸਰਬ ਮੱਥੈਂ" (ਅਜੈ ਸਿੰਘ) ੩. ਵ੍ਯਾਕਰਣ ਦਾ ਇੱਕ ਪ੍ਰਬੰਧ.


ਸੰ. ਵਿ- ਬਹੁਤ ਤਿੱਖਾ। ਪ੍ਰਚੰਡ. ਕ੍ਰੋਧੀ। ੩. ਸੰਗ੍ਯਾ- ਖੱਚਰ। ੪. ਕੁੱਤਾ। ੫. ਦੇਖੋ ਪਾਖਰ।


ਪ੍ਰਖਰ (ਖੱਚਰ) ਦਾ ਬਹੁ ਵਚਨ. ਦੇਖੋ, ਪ੍ਰਖਰ ੩। ੨. ਪਾਖਰ ਸਹਿਤ ਸਜੇ ਹੋਏ. "ਪ੍ਰਖਰੇ ਪਾਵੰਗੰ." (ਰਾਮਾਵ) ਦੇਖੋ, ਪਾਖਰ.


ਦੇਖੋ, ਪ੍ਰਕਟ "ਪ੍ਰਗਟ ਕੀਨੇ ਪ੍ਰਭ ਕਰਣੇਹਾਰੇ." (ਧਨਾ ਮਃ ੫)


ਕ੍ਰਿ- ਪ੍ਰਕਟ (ਜਾਹਿਰ) ਹੋਣਾ. ਪ੍ਰਕਟਨ.