Meanings of Punjabi words starting from ਬ

ਬ੍ਰਾਹਮਣ ਨੂੰ ਮਾਰਨ ਵਾਲਾ। ੨. ਆਤਮਗਿਆਨੀ ਦਾ ਵਧ ਕਰਤਾ.


ਦੇਖੋ, ਬ੍ਰਹਮਚਰਜ.


ਦੇਖੋ, ਬ੍ਰਹਮਦਾਸ.


ਸੰਗ੍ਯਾ- ਗੰਗਾ. ਪੁਰਾਣਕਥਾ ਹੈ ਕਿ ਸ਼ਿਵ ਦਾ ਰਾਗ ਸੁਣਕੇ ਵਿਸਨੁ ਪਘਰਕੇ ਪਾਣੀ ਰੂਪ ਹੋ ਗਿਆ, ਜਿਸ ਤੋਂ ਗੰਗਾ ਬਣੀ. ਸੁਰਸਰੀ.


ਇੱਕ ਦਰਿਆ, ਜੋ ਤਿੱਬਤ ਤੋਂ ਨਿਕਲਕੇ ਬੰਗਾਲ ਅਤੇ ਆਸਾਮ ਵਿੱਚ ੧੮੦੦ ਮੀਲ ਵਹਿਂਦਾ ਹੋਇਆ ਸਮੁੰਦਰ ਵਿੱਚ ਜਾ ਮਿਲਦਾ ਹੈ। ੨. ਬ੍ਰਹਮਪੁਤ੍ਰ ਨਦ ਦੇ ਕਿਨਾਰੇ ਦਾ ਦੇਸ਼.


ਬਾਵਾ ਬ੍ਰਹਮਸਾਹਿਬ ਦਾ ਬੋਹੜ, ਜੋ ਅਮ੍ਰਿਤਸਰੋਵਰ ਦੀ ਉੱਤਰ ਪੂਰਵ ਨੁੱਕਰ ਵਿੱਚ ਹੈ. ਸੰਗਤਸਾਹਿਬ (ਭਾਈ ਫੇਰੂ ਸੱਚੀ ਦਾੜ੍ਹੀ) ਦੀ ਸੰਪ੍ਰਦਾਯ ਵਿੱਚ ਬਾਵਾ ਸੰਤੋਖਦਾਸ ਜੀ ਕਰਨੀ ਵਾਲੇ ਸਾਧੂ ਹੋਏ, ਜਿਨ੍ਹਾਂ ਨੇ ਨਿਰਬਾਣ ਪ੍ਰੀਤਮਦਾਸ ਜੀ ਦੀ ਸਹਾਇਤਾ ਨਾਲ ਰਾਵੀ ਤੋਂ ਨਹਿਰ (ਹਸਲੀ) ਲਿਆਕੇ ਸਰੋਵਰ ਵਿੱਚ ਜਲ ਪਾਇਆ ਅਤੇ ਅਮ੍ਰਿਤਸਰ ਦੇ ਕਿਨਾਰੇ ਸੰਮਤ ੧੮੮੧ ਵਿੱਚ ਅਖਾੜਾ ਬਣਾਇਆ. ਇਨ੍ਹਾਂ ਦੇ ਚੇਲੇ ਬਾਵਾ ਬ੍ਰਹਮਸਾਹਿਬ ਹੋਏ, ਜਿਨ੍ਹਾਂ ਦੇ ਨਾਮ ਤੋਂ ਉਸ ਬੜ (ਵਟ) ਬਿਰਛ ਦਾ ਨਾਮ ਇਹ ਪ੍ਰਸਿੱਧ ਹੋਗਿਆ. ਜਿਸ ਦੇ ਹੇਠ ਬੈਠਕੇ ਉਹ ਭਜਨ ਅਤੇ ਉਪਦੇਸ਼ ਕਰਦੇ ਸਨ. ਦੇਖੋ, ਪ੍ਰੀਤਮਦਾਸ.


ਬ੍ਰਹਮਾ ਦੀ ਰਾਤ, ਜਿਸ ਦਾ ਪ੍ਰਮਾਣ ਪੁਰਾਣਾਂ ਅਨੁਸਾਰ ੨੧੬੦੦੦੦੦੦ ਵਰ੍ਹੇ ਹੈ.


ਬ੍ਰਹਮਿਰ੍‍ਥ. ਵੇਦਤਤ੍ਵਗਿਆਤਾ ਰਿਖੀ। ੨. ਆਤਮਗਿਆਨੀ ਮੁਨਿ. ਉਹ ਸਾਧੂ, ਜੋ ਬ੍ਰਹ੍‌ਮ ਨੂੰ ਜਾਣਦਾ ਹੈ.