Meanings of Punjabi words starting from ਮ

ਸੰ. मृ. ਧਾ- ਮਰਨਾ, ਦੇਹ ਤ੍ਯਾਗ ਕਰਨਾ, ਵਧ (ਕਤਲੀ) ਕਰਨਾ, ਰੋਗੀ ਹੋਣਾ.


ਸੰ. मृश. ਧਾ ਸੋਚਣਾ (ਵਿਚਾਰ ਕਰਨਾ), ਖ਼ਿਆਲ ਵਿੱਚ ਲਿਆਉਣਾ। ੨. ਸੰ. मृष. ਧਾ- ਸਹਾਰਨਾ, ਭੁੱਲਣਾ, ਮੁਆ਼ਫ਼ ਕਰਨਾ.


ਸੰ. मृकण्ड. ਮ੍ਰਿਗ- ਕੰਡੁ. ਇੱਕ ਰਿਖੀ, ਜਿਸ ਨੂੰ ਸੁੱਕੀ ਲੱਕੜ ਸਮਝਕੇ ਮ੍ਰਿਗ ਕੰਡੁ (ਖੁਰਕ) ਕੀਤਾ ਕਰਦੇ ਸਨ. ਇਸ ਦਾ ਪੁਤ੍ਰ ਮਾਰਕੰਡੇਯ ਪ੍ਰਸਿੱਧ ਰਿਖੀ ਹੋਇਆ ਹੈ. ਦੇਖੋ, ਮਾਰਕੰਡਾ.


ਸੰ. मृषा- ਮ੍ਰਿਸਾ. ਵ੍ਯ- ਨਿਰਰਥਕ. ਬਿਨਾ ਪ੍ਰਯੋਜਨ। ੨. ਸੰਗ੍ਯਾ- ਮਿਥ੍ਯਾ. ਅਸਤ੍ਯ. ਝੂਠ. "ਹਿੰਸਾ ਮ੍ਰਿਖਾ ਸੁ ਦ੍ਵੇਸਤਾ." (ਗੁਪ੍ਰਸੂ)


ਸੰ. मृग्. ਧਾ- ਢੂੰਡਣ. ਤਲਾਸ਼ ਕਰਨਾ), ਸ਼ਿਕਾਰ ਕਰਨਾ। ੨. ਸੰਗ੍ਯਾ- ਚਾਰ ਪੈਰ ਵਾਲਾ ਪਸ਼ੂ। ੩. ਰਹਿਣ. "ਮ੍ਰਿਗ ਮੀਨ ਭ੍ਰਿੰਗ ਪਤੰਗ." (ਆਸਾ ਰਵਿਦਾਸ) ੪. ਦੇਖੋ, ਪੁਰੁਖਜਾਤਿ (ਅ)


ਸੰਗ੍ਯਾ- ਮ੍ਰਿਗ ਦਾ ਵੈਰੀ, ਸ਼ੇਰ, ਸਿੰਘ। ੨. ਖੜਗ. ਤਲਵਾਰ. (ਸਨਾਮਾ)


ਦੇਖੋ, ਮ੍ਰਿਗਾਂਕ.