Meanings of Punjabi words starting from ਸ

ਵਿ- ਉੱਤਮ ਭਾਵ ਵਾਲਾ. ਜਿਸ ਦਾ ਆਸ਼ਯ ਅੱਛਾ ਹੈ. "ਸੋਈ ਪੁਰਖ ਸੁਭਾਈ." (ਸੋਰ ਮਃ ੫) ੨. ਨੇਕ ਭਾਈ। ੩. ਕ੍ਰਿ. ਵਿ- ਸ੍ਵਾਭਾਵਿਕ. ਸ੍ਵਤਹ. ਬਿਨਾ ਯਤਨ. "ਨਾਨਕ ਮਿਲਣ ਸੁਭਾਈ ਜੀਉ." (ਮਾਝ ਮਃ ੫) ੪. ਸ੍ਵਾਭਾਵਿਕ ਹੀ. ਆਪਣੇ ਸਹਜ ਧਰਮ ਅਨੁਸਾਰ. "ਜੈਸੇ ਬਾਲਕ ਭਾਇ ਸੁਭਾਈ ਲਖ ਅਪਰਾਧ ਕਮਾਵੈ." (ਸੋਰ ਮਃ ੫) ੫. ਸੰਗ੍ਯਾ- ਸੌਭਾਗ੍ਯਤਾ. ਖੁਸ਼ਨਸੀਬੀ. "ਮੇਰੀ ਹਰਹੁ ਬਿਪਤਿ ਜਨ ਕਰਹੁ ਸੁਭਾਈ." (ਗਉ ਰਵਿਦਾਸ)


ਸੰ. सुभाषिन् ਵਿ- ਚੰਗਾ- ਬੋਲਣ ਵਾਲਾ. ਪਿਆਰੇ ਵਚਨ ਆਖਣ ਵਾਲਾ.


ਸ਼ੁਭ ਅਤੇ ਅਸ਼ੁਭ. ਨੇਕ ਬਦ.


ਸੰ. ਸੁਭਾਸਾ. ਸੰਗ੍ਯਾ- ਉੱਤਮ ਬੋਲੀ। ੨. ਅਜੇਹੀ ਗੱਲ ਬਾਤ, ਜੋ ਆਸਾਨੀ ਨਾਲ ਸਮਝੀ ਜਾ ਸਕੇ. ਜਿਸ ਵਿੱਚ ਔਖੇ ਪਦ ਨਾ ਵਰਤੇ ਜਾਣ। ੩. ਸ਼ਕੁਨਸ਼ਾਸਤ੍ਰ ਅਨੁਸਾਰ ਮੰਗਲ ਜਣਾਉਣ ਵਾਲੀ ਬੋਲੀ. "ਭਾਖ ਸੁਭਾਖ ਵਿਚਾਰ ਨ ਛਿੱਕ ਮਨਾਇਆ." (ਭਾਗੁ)


ਦੇਖੋ, ਸੁਭਾਖਾ. "ਪ੍ਰਭੁ ਬਾਣੀ ਸਬਦ ਸੁਭਾਖਿਆ." (ਸੋਰ ਮਃ ੫) ੨. ਵਿ- ਸੁਭਾਸਿਤ. ਉੱਤਮ ਕਥਨ ਕੀਤਾ. ਚੰਗੀ ਤਰਾਂ ਬਿਆਨ ਕਰਿਆ.


ਵਿ- ਉੱਤਮ ਭਾਗ ਵਾਲਾ। ੨. ਸੰਗ੍ਯਾ- ਸੌਭਾਗ੍ਯ. ਖੁਸ਼ ਕ਼ਿਸਮਤੀ.


ਵਿ- ਚੰਗੇ ਭਾਗਾਂ ਵਾਲਾ.


ਸ਼ੁਭ- ਆਚਾਰ ਸ਼੍ਰੇਸ੍ਠਾਚਾਰ. ਭਲਾ ਵਿਉਹਾਰ. "ਸੁਭਾਚਾਰ ਜਿਂਹ ਨਾਮ ਸਬਲ ਦੂਸਰ ਅਨੁਮਾਨੋ." (ਪਾਰਸਾਵ)