Meanings of Punjabi words starting from ਪ

ਵਿ- ਪ੍ਰਗਟ ਹੋਇਆ. ਪੁਤੱਖ ਹੋਇਆ। ੨. ਪ੍ਰਸਿੱਧ ਹੋਇਆ. "ਜੈ ਜੈਕਾਰੁ ਜਗਤਿ ਪ੍ਰਗਟੀਨਾ." (ਬਿਲਾ ਮਃ ੫)


ਦੇਖੋ, ਪ੍ਰਕਟ. "ਜਿਹ ਪ੍ਰਸਾਦਿ ਤੂੰ ਪ੍ਰਗਟੁ ਸੰਸਾਰਿ." (ਸੁਖਮਨੀ) "ਗੁਰ ਮਿਲਿਐ ਇਕੁ ਪ੍ਰਗਟੁ ਹੋਇ." (ਬਸੰ ਮਃ ੪)


ਸੰ. प्रगल्भ ਵਿ- ਜੋ ਬਹੁਤ ਗਲ੍‌ਭ (ਉਤਸਾਹੀ) ਹੈ। ੨. ਚਤੁਰ। ੩. ਹਾਜਿਰਜਵਾਬ। ੪. ਨਿਰਭੈ. ਨਿਡਰ।#੫. ਗੰਭੀਰ.


ਦੇਖੋ, ਪ੍ਰਕਾਸ਼. "ਘਟਿ ਘਟਿ ਮਉਲਿਆ ਆਤਮਪ੍ਰਗਾਸ." (ਬਸੰ ਕਬੀਰ) "ਗੁਰਸਬਦਿ ਪ੍ਰਗਾਸਿਆ." (ਗਉ ਕਬੀਰ)


ਦੇਖੋ, ਪਰਗਾਝਾ.


ਵਿ- ਬਹੁਤ ਗਾੜ੍ਹਾ. ਸੰਘਣਾ। ੨. ਅਤਿ ਕਠੋਰ. ਬਹੁਤ ਕਰੜਾ.


ਦੇਖੋ, ਪ੍ਰਗ੍ਯਾ.


प्रज्ञातृ ਵਿ- ਪ੍ਰਗ੍ਯਾਤਾ. ਚੰਗੀ ਤਰਾਂ ਜਾਣਨ ਵਾਲਾ. "ਪਾਰਸੀ ਪ੍ਰਗਿੰਦਾ" (ਗ੍ਯਾਨ) ੨. ਦੇਖੋ, ਪਰਾਗੰਦਾ.