Meanings of Punjabi words starting from ਬ

ਬ੍ਰਹਮਿਂਰ੍‍ਥ ਦੇਸ਼. ਬ੍ਰਹਮਰਿਖੀਆਂ ਦੇ ਵਸਣ ਦਾ ਦੇਸ਼. ਭਾਰਤ. ਹਿੰਦੁਸਤਾਨ। ੨. ਸੰਸਕ੍ਰਿਤ ਦੇ ਪੁਰਾਣੇ ਲੇਖਕਾਂ ਦੇ ਮਤ ਅਨੁਸਾਰ ਕੁਰੁਮਤਸ੍ਯ, ਪੰਚਾਲ ਅਤੇ ਸੂਰਸੇਨ ਦੇਸ਼. ਅਰਥਾਤ ਕੁਰੁਕ੍ਸ਼ੇਤ੍ਰ, ਦਿੱਲੀ, ਅਲਵਰ ਅਤੇ ਮਥੁਰਾ ਦਾ ਇਲਾਕਾ. ਦੇਖੋ, ਖ੍ਰਹਮਵਰਤ.


ਦੇਖੋ, ਚੰਚਲਾ ੫.


ਆਤਮਚਰਚਾ. ਬ੍ਰਹਮ ਦਾ ਨਿਰੂਪਣ.


ब्रह्मवादिन्. ਬ੍ਰਹ੍‌ਮ (ਕਰਤਾਰ) ਦਾ ਕਥਨ ਕਰਨ ਵਾਲਾ. ਵਾਹਗੁਰੂ ਦੀ ਚਰਚਾ ਕਰਨ ਵਾਲਾ ਆਤਮਗਿਆਨੀ ਮਹਾਤਮਾ। ੨. ਵੇਦਾਂਤੀ. ਅਦ੍ਵੈਤਵਾਦੀ.


ब्रह्मविद्. ਬ੍ਰਹ੍‌ਮਵੇੱਤਾ. ਆਤਮਗਿਆਨੀ.


ਦੇਖੋ, ਵਿਰਕਤ.


ਦੇਖੋ, ਵ੍ਰਜ.


ਦੇਖੋ, ਵ੍ਰਜਨ.