Meanings of Punjabi words starting from ਮ

ਮ੍ਰਿਗਚਰਮ ਦਾ ਆਸਨ. "ਮ੍ਰਿਗ- ਆਸਣੁ ਤੁਲਸੀਮਾਲਾ." (ਪ੍ਰਭਾ ਬੇਣੀ) ੨. ਮ੍ਰਿਗ ਵਾਂਙ ਬੈਠਣ ਦੀ ਕ੍ਰਿਯਾ.


ਸੰ. मृगाशिरस् ਸੰਗ੍ਯਾ- ਹਰਿਣ ਜੇਹੇ ਸਿਰ ਵਾਲਾ ਪੰਜਵਾਂ ਨਛਤ੍ਰ. ਤਾਰਾਮ੍ਰਿਗ (Orionis). ਮਹਾਭਾਰਤ ਦਾ ਟੀਕਾਕਾਰ ਨੀਲਕੰਠ ਲਿਖਦਾ ਹੈ ਕਿ ਬ੍ਰਹਮਾ ਨੇ ਆਪਣੀ ਪੁਤ੍ਰੀ ਨਾਲ ਮ੍ਰਿਗਰੂਪ ਹੋਕੇ ਭੋਗ ਕੀਤਾ, ਇਸ ਪੁਰ ਸ਼ਿਵ ਨੇ ਉਸ ਦਾ ਸਿਰ ਵੱਢ ਦਿੱਤਾ. ਇਹੀ ਸ਼ਿਰ, ਮ੍ਰਿਗਸ਼ਿਰਾ ਨਛਤ੍ਰ ਹੋਗਿਆ.¹


ਸੰਗ੍ਯਾ- ਸ਼ਿਕਾਰੀ। ੨. ਖੜਗ। ੩. ਤੀਰ. (ਸਨਾਮਾ) ੪. ਸ਼ੇਰ. ਸਿੰਘ.


ਮ੍ਰਿਗ (ਹਰਿਣ) ਦਾ ਚਰ੍‍ਮ. ਮ੍ਰਿਗ ਦੀ ਖੱਲ." (ਮ੍ਰਿਗਛਾਲਾ ਪਰ ਬੈਠੇ ਕਬੀਰ." (ਭੈਰ ਕਬੀਰ) ਅਤ੍ਰਿ ਰਿਖੀ ਲਿਖਦਾ ਹੈ ਕਿ ਸਿੰਗ ਖੁਰਾਂ ਸਮੇਤ ਮ੍ਰਿਗਚਰਮ ਦਾਨ ਕਰਨ ਤੋਂ ੧੦੧ ਕੁਲਾਂ ਦਾ ਉੱਧਾਰ ਹੁੰਦਾ ਹੈ. ਦੇਖੋ, ਅਤ੍ਰਿਸਿਮ੍ਰਿਤਿ ਸ਼ਃ ੩੩੨.


ਮ੍ਰਿਗਜਾਨ ਦਾ ਸੰਖੇਪ. (ਸਨਾਮਾ) ੨. ਕਸਤੁਰੀ. ਮੁਸਨ.


ਸੰਗ੍ਯਾ- ਮ੍ਰਿਗ ਹੈ ਯਾਨ (ਸਵਾਰੀ) ਜਿਸ ਦੀ, ਵਾਯੁ. ਪਵਨ. ਮ੍ਰਿਗਵਾਹਨ। ੨. ਸ਼ਸਤ੍ਰਨਾਮ- ਮਾਲਾ ਵਿੱਚ ਚੰਦ੍ਰਮਾ ਦਾ ਨਾਮ ਮ੍ਰਿਗਜਾਨ ਹੈ. ਦੇਖੋ, ਮ੍ਰਿਗਾਂਕ ਦਾ ਫੁਟਨੋਟ.


ਪਸ਼ੁਦੇਹ. ਮ੍ਰਿਗ (ਚੌਪਾਏ) ਦਾ ਸ਼ਰੀਰ। ੨. ਮ੍ਰਿਗੀ- ਤਨਯ. ਹਰਿਣੀ ਦਾ ਪੁਤ੍ਰ ਸ਼੍ਰਿੰਗੀਰਿਖੀ.¹ "ਖਗਤਨ ਮੀਨਤਨ ਮ੍ਰਿਗਤਨ ਬਰਾਹਤਨ, ਸਾਧੂ ਸੰਗਿ ਉਧਾਰੇ." (ਮਲਾ ਮਃ ੫) ਦੇਖੋ, ਖਗਤਨ ੨.


ਸੰ. मृगतृष्णा. mirage. ਅ਼. ਸਰਾਬ. ਰੇਤਲੇ ਮੈਦਾਨਾਂ ਵਿੱਚ ਜਦ ਸੂਰਜ ਦੀਆਂ ਸਿੱਧੀਆਂ ਕਿਰਨਾਂ ਪੈਂਦੀਆਂ ਹਨ, ਤਦ ਰੇਤ ਦੀ ਚਮਕ ਅਰ ਅਬਖ਼ਰਾਤ ਦੀ ਲਹਿਰ ਨੇਤ੍ਰਾਂ ਨੂੰ ਜਲਭਰੀ ਝੀਲ ਭਾਸਣ ਲਗ ਜਾਂਦੀ ਹੈ. ਜਿਉਂ ਜਿਉਂ ਪਿਆਸੇ ਆਦਮੀ ਅਥਵਾ ਮ੍ਰਿਗ ਆਦਿਕ ਜੀਵ ਉਸ ਵੱਲ ਜਾਂਦੇ ਹਨ, ਤਿਉਂ ਤਿਉਂ ਜਲ ਦੂਰ ਪ੍ਰਤੀਤ ਹੁੰਦਾ ਹੈ. ਅੰਤ ਨੂੰ ਸੂਰਜ ਦੀਆਂ ਕਿਰਨਾਂ ਢਲਕੇ ਤਿਰਛੀਆਂ ਹੋ ਜਾਂਦੀਆਂ ਹਨ ਅਰ ਜਲ ਦੀ ਥਾਂ ਸਾਫ ਥਲ ਪ੍ਰਤੀਤ ਹੋਣ ਲਗਦਾ ਹੈ. ਗੁਰਬਾਣੀ ਵਿੱਚ ਸੰਸਾਰ ਦੇ ਛਿਨ- ਭੰਗੁਰ ਮਾਯਾ ਦੇ ਵਿਲਾਸਾਂ ਨੂੰ ਮ੍ਰਿਗਤ੍ਰਿਸਨਾ ਦਾ ਦ੍ਰਿਸ੍ਟਾਂਤ ਦਿੱਤਾ ਹੈ. "ਮ੍ਰਿਗਤ੍ਰਿਸਨਾ ਜਿਉ ਝੂਠੋ ਇਹੁ ਜਗ." (ਗਉ ਮਃ ੯) ਦੇਖੋ, ਹਰਿਸਚੰਦ੍ਰ.


ਮ੍ਰਿਗਪਤਿ, ਸ਼ੇਰ। ੨. ਚੰਦ੍ਰਮਾ (ਸਨਾਮਾ)