Meanings of Punjabi words starting from ਪ

ਦੇਖੋ, ਪਰਘ "ਤਬ ਹੀ ਕੁਪਿਓ ਇਨ ਪੈ ਧਰਤਾ ਪ੍ਰਘ." (ਕ੍ਰਿਸਨਾਵ) ਪਰਿਘ (ਵਜ੍ਰ) ਰੱਖਣ ਵਾਲਾ ਇੰਦ੍ਰ ਕੋਪਿਆ.


ਦੇਖੋ ਪਰਿਚਰਯਾ. "ਭੂਤ ਪ੍ਰਚਰਜਾ ਹੇਤ ਉਮੰਗਾ." (ਨਾਪ੍ਰ) ਭੂਤਸੇਵਨ ਲਈ ਉਮੰਗਵਾਨ ਹੋਇਆ। ੨. ਦੇਖੋ, ਪ੍ਰਚਰਯਾ.


ਸੰ. प्रचर्या ਸੰਗ੍ਯਾ- ਕਾਰਯ. ਕ੍ਰਿਯਾ। ੨. ਪੈਰਵੀ। ੩. ਤਦਬੀਰ ਦਾ ਅਮਲ ਵਿੱਚ ਲਿਆਉਣਾ.


ਸੰਗ੍ਯਾ- ਕਿਸੇ ਕਾਰਜ ਦੇ ਚਲਾਉਣ ਅਤੇ ਫੈਲਾਉਣ ਦੀ ਕ੍ਰਿਯਾ। ੨. ਚਲਨ. ਰਿਵਾਜ। ੩. ਪ੍ਰਸਿੱਧਿ. ਸ਼ੁਹਰਤ.