Meanings of Punjabi words starting from ਬ

ਸੰ. ਵ੍ਰਣ. ਸੰਗ੍ਯਾ- ਘਾਉ. ਜ਼ਖ਼ਮ. ਕ੍ਸ਼੍‍ਤ. ਫੱਟ.


ਵਿ- ਵ੍ਰਣ (ਫੱਟ) ਵਾਲਾ. ਫੱਟੜ. ਜ਼ਖ਼ਮੀ.


ਸੰ. ਵ੍ਰਤ. ਸੰਗ੍ਯਾ- ਪੁਨ੍ਯ ਦਾ ਸਾਧਨਰੂਪ ਕਰਮ। ੨. ਨਿਯਮ (ਨੇਮ) ਦੀ ਪਾਬੰਦੀ। ੩. ਦੇਖੋ, ਬਰਤ ੩.


ब्रतकारिन्. ਵ੍ਰਤ ਕਰਨ ਵਾਲਾ. ਨਿਯਮ ਦੇ ਧਾਰਨ ਵਾਲਾ। ੨. ਨਿਰਾਹਾਰ ਆਦਿਕ ਵ੍ਰਤਾਂ ਦੇ ਕਰਨ ਵਾਲਾ.


ब्रतचारिन्. ਨਿਯਮ ਅਨੁਸਾਰ ਚਲਣ ਵਾਲਾ। ੨. ਫ਼ਰਜ਼ ਅਦਾ ਕਰਨ ਵਾਲਾ.


ਵ੍ਰਤ ਧਾਰਨ ਵਾਲਾ. ਨਿਯਮ ਧਾਰਨ ਕਰਤਾ। ੨. ਸੰਗ੍ਯਾ- ਵਿਸਨੁ. "ਜਾਇ ਤਹਾਂ, ਜਹਿਂ ਹੈ ਬ੍ਰਤਧਾਰੀ." (ਕ੍ਰਿਸਨਾਵ)


ਵਿ- ਵਤੁਲ- ਆਕਾਰ. ਵਤੁਲ (ਗੋਲ) ਹੈ ਜਿਸ ਦੀ ਆਕ੍ਰਿਤਿ (ਸ਼ਕਲ) "ਬ੍ਰਤਲਾਕਾਰ ਬਦਨ ਹੈ." (ਗੁਪ੍ਰਸੂ) "ਬ੍ਰਤਲਾਕ੍ਰਿਤਿ ਮਠ ਜਾਨ੍ਯੋਪਰੈ." (ਗੁਪ੍ਰਸੂ)


ਦੇਖੋ, ਵਰਤੁਲ.


ਉੱਤਮ ਵ੍ਰਤ ਦੇ ਧਾਰਨ ਵਾਲਾ ਰਿਖਿ. "ਪਾਇ ਬ੍ਰਤਤਮ ਕੋ ਤਰੁਨੀ." (ਚਰਿਤ੍ਰ ੧੧੪) ਸ੍ਰਿੰਗੀ ਰਿਖੀ ਨੂੰ ਪ੍ਰਾਪਤ ਹੋਕੇ ਇਸਤ੍ਰੀ.


ਦੇਖੋ, ਵ੍ਰਣ। ੨. ਵਰ੍‍ਣ. ਜਾਤਿ. "ਇਕ ਬ੍ਰਨ ਰਹਾ ਨ ਕੋਇ." (ਕਲਕੀ)