Meanings of Punjabi words starting from ਸ

ਸੰ. ਸੁਭਿਕ੍ਸ਼੍‍. ਸੰਗ੍ਯਾ- ਚੰਗਾ ਸਮਾਂ, ਜਦ ਭਿਕ੍ਸ਼ਾ (ਭਿਖ੍ਯਾ) ਆਸਾਨੀ ਨਾਲ ਮਿਲ ਸਕੇ. ਸੁਕਾਲ.


ਇੱਕ ਖਤ੍ਰੀ ਜਾਤਿ.


ਸੰਗ੍ਯਾ- ਸੁਭਟਤਾ. ਸ਼ੂਰਤ੍ਵ. ਬਹਾਦੁਰੀ। ੨. ਸ਼ੋਭਾ. "ਮੌਨ ਤੇ ਕੌਨ ਸੁਭੌਟੀ ਰਹੇ." (ਹਨੂ)


ਸ਼ੁਭ ਅੰਤ. ਚੰਗਾ ਨਤੀਜਾ. ਸ਼ੁਭ ਫਲ। ੨. ਵਿ- ਸ਼ੌਭਿਤ. ਸ਼ੋਭਾ ਸਹਿਤ.


ਸੰ. ਸ਼ੁਭ੍ਰ. ਵਿ- ਉੱਜਲ. ਚਿੱਟਾ। ੨. ਚਮਕੀਲਾ. "ਸਿਰੰ ਸੇਤ ਛਤ੍ਰੰ ਸੁ ਸੁਭ੍ਰੰ ਬਿਰਾਜੰ." (ਵਿਚਿਤ੍ਰ) ੩. ਸੁੰਦਰ. ਮਨੋਹਰ। ੪. ਸੰਗ੍ਯਾ- ਅਬਰਕ। ੫. ਚਾਂਦੀ। ੬. ਚਰਬੀ। ੭. ਫਟਕੜੀ। ੮. ਵੰਸ਼ਲੋਚਨ.


ਸੰ. शुभ्रम ਸ਼ੁਭ੍ਰੰ. (ਪ੍ਰਥਮਾਂਤ) "ਊਚ ਅਵਾਸ ਬਨ੍ਯੋ ਅਤਿ ਸੁਭ੍ਰਮ." (ਕ੍ਰਿਸਨਾਵ) ਦੇਖੋ, ਸ਼ੁਭ੍ਰ.


ਸੰ. ਸ਼ੁਭ੍ਰ (ਉੱਜਲ) ਹਨ ਅੰਸ਼ੁ (ਕਿਰਣਾ) ਜਿਸ ਦੀਆਂ, ਚੰਦ੍ਰਮਾ.


ਅ਼. [ثُم] ਸੁਮ. ਵ੍ਯ- ਫਿਰ. ਔਰ. ਪੁਨਹ। ੨. ਫ਼ਾ. [سُم] ਸੰਗ੍ਯਾ- ਚੌਪਏ ਦਾ ਖੁਰ। ੩. ਸੋਮਾ. ਚਸ਼ਮਾ. "ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧ ਘੀਉ." (ਵਾਰ ਮਾਝ ਮਃ ੧) ੪. ਸੰ. सुम ਫੁੱਲ। ੫. ਚੰਦ੍ਰਮਾ। ੬. ਆਕਾਸ਼.