Meanings of Punjabi words starting from ਪ

ਫੈਲਾਉਣ ਵਾਲਾ, ਕਿਸੇ ਗੱਲ ਦਾ ਪ੍ਰਚਾਰ ਕਰਨ ਵਾਲਾ. ਵਿਦ੍ਯਾ ਜਾਂ ਧਰਮ ਆਦਿ ਫੈਲਾਉਣ ਵਾਲਾ. ਕਿਸੇ ਗੱਲ ਦਾ ਪ੍ਰਚਾਰ ਕਰਨ ਵਾਲੀ. ਉਪਦੇਸ਼ਿਕਾ


ਸੰ. ਵਿ- ਅਧਿਕ ਬਹੁਤ. "ਆਪਨ ਪ੍ਰਚੁਰ ਜਗਤ ਮਤ ਕੀਨਾ." (ਪਾਰਸਾਵ) ੨. ਸੰਗ੍ਯਾ ਚੁਰਾਉਣ ਵਾਲਾ, ਚੋਰ.


ਸੰ. प्रचेतस्. ਵਿ- ਅੱਛੇ ਦਿਲ ਵਾਲਾ. ਨੇਕ ਦਿਲ। ੨. ਸੰਗ੍ਯਾ- ਇੱਕ ਪੁਰਾਣਾ ਰਿਖੀ, ਜਿਸ ਦੀ ਪ੍ਰਜਾਪਤੀਆਂ ਵਿੱਚ ਗਿਣਤੀ ਹੈ। ੩. ਵਰੁਣ ਦੇਵਤਾ. ਜਲਪਤਿ.


प्रचण्ड. ਵਿ- ਬਹੁਤ ਚੰਡ (ਤਿੱਖਾ). ੨. ਵਡਾ ਕ੍ਰੋਧੀ। ੩. ਪ੍ਰਤਾਪੀ। ੪. ਸੰਗ੍ਯਾ- ਅਗਨਿ. "ਗੁਰ ਗਿਆਨੁ ਪ੍ਰਚੰਡੁ ਬਲਾਇਆ." (ਸ੍ਰੀ ਛੰਤ ਮਃ ੪) ੫. ਸੂਰਜ. "ਕਰਿ ਪ੍ਰਗਾਸੁ ਪ੍ਰਚੰਡ ਪ੍ਰਗਟਿਓ ਅੰਧਕਾਰ ਬਿਨਾਸ." (ਮਾਰੂ ਅਃ ਮਃ ੫)


ਸੰ. प्रच्छ. ਧਾ- ਪੁੱਛਣਾ (ਸਵਾਲ ਕਰਨਾ).


(ਗ੍ਯਾਨ) ਪ੍ਰਛ (ਜਿਗ੍ਯਾਸਾ) ਤੋਂ ਤੂੰ ਪਰ੍‍ਯਾਪ੍ਤ (ਪ੍ਰਾਪਤ) ਹੈਂ.


ਸੰ. प्रच्छादन. ਸੰਗ੍ਯਾ- ਢਕਣ (ਛੁਪਾਉਣ) ਦੀ ਕ੍ਰਿਯਾ। ੨. ਚਾਦਰ. ਓਢਣ ਦਾ ਵਸਤ੍ਰ। ੩. ਅੱਖ ਦੀ ਪਲਕ.


ਸੰ. प्रछन्न. ਪ੍ਰਛੰਨ. ਵਿ- ਚੰਗੀ ਤਰਾਂ ਢਕਿਆ ਹੋਇਆ. ਗੁਪਤ. ਛਿਪਿਆ ਹੋਇਆ. "ਆਪ ਪ੍ਰਛਿੰਨ ਖੁਦਾਇ ਹੋਂ." (ਨਾਪ੍ਰ) "ਅਹੋਂ ਪ੍ਰਛਿੰਨ, ਨ ਪਰਹੁ ਲਖਾਇ." (ਨਾਪ੍ਰ) ੨. ਪ੍ਰ- ਛਿੰਨ. ਚੰਗੀ ਤਰਾਂ ਕੱਟਿਆ ਹੋਇਆ. ਕੱਟਕੇ ਵੱਖ ਕੀਤਾ ਹੋਇਆ.