Meanings of Punjabi words starting from ਬ

ਦੇਖੋ, ਬਰਮਾਉ.


ਦੇਖੋ, ਵਰਾਹ.


ਵਰਾਹ ਰੂਪਾ. ਸੂਰ ਦੀ ਸ਼ਕਲ ਵਾਲੀ. "ਤੁਮੀ ਬ੍ਰਾਹਣੀ ਹਨਐ ਹਿਰੰਨਾਛ ਮਾਰ੍ਯੋ." (ਕ੍ਰਿਸਨਾਵ)


ਦੇਖੋ, ਬ੍ਰਾਹਮ.


ਬ੍ਰਾਹਮਣ. ਬ੍ਰਹਮ (ਵੇਦ) ਪੜ੍ਹਨ ਵਾਲਾ। ੨. ਬ੍ਰਹਮ (ਕਰਤਾਰ) ਨੂੰ ਜਾਣਨ ਵਾਲਾ. "ਸੋ ਬ੍ਰਾਹਮਣੁ, ਬ੍ਰਹਮ ਜੋ ਬਿੰਦੇ." (ਸ੍ਰੀ ਅਃ ਮਃ ੩) "ਜੋ ਬ੍ਰਹਮ ਬੀਚਾਰੈ। ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ." (ਗਉ ਕਬੀਰ) ੩. ਬ੍ਰਹਮਾ ਦੀ ਸੰਤਾਨ, ਵਿਪ੍ਰ. ਹਿੰਦੂਆਂ ਦਾ ਪਹਿਲਾ ਵਰਣ. "ਬ੍ਰਾਹਮਣ ਖਤ੍ਰੀ ਸੂਦ ਵੈਸ ਚਾਰ ਵਰਨ." (ਗੌਂਡ ਮਃ ੪) ੪. ਦੇਖੋ, ਬ੍ਰਾਹਮਣ.


ਬ੍ਰਾਹਮੀ. ਬ੍ਰਹਮਾ ਦੀ ਸ਼ਕਤੀ. ਬ੍ਰਹਮਾਣੀ. "ਸਿਵੀ ਵਾਸਵੀ ਬ੍ਰਾਹਮੀ ਰਿੱਧਿਕੂਪਾ (ਚੰਡੀ ੨) ੨. ਪਾਰਵਤੀ। ੩. ਸਰਸ੍ਵਤੀ। ੪. ਇੱਕ ਪੁਰਾਣੀ ਲਿਪਿ (ਲਿਖਤ), ਜਿਸ ਵਿੱਚੋਂ ਦੇਵਨਾਗਰੀ ਨੇ ਆਪਣਾ ਨਵੀਨ ਰੂਪ ਧਾਰਿਆ ਹੈ.