Meanings of Punjabi words starting from ਬ

ਵਿ- ਬ੍ਰਹਮ ਨਾਲ ਹੈ ਜਿਸ ਦਾ ਸੰਬੰਧ। ੨. ਵੇਦ ਸੰਬੰਧੀ। ੩. ਬ੍ਰਾਹਮਣ ਦਾ.


ਦੇਖੋ, ਬ੍ਰਾਹਮਣ। ੨. ਹਿੰਦੂਆਂ ਦਾ ਪਹਿਲਾ ਵਰਣ. ਬ੍ਰਾਹ੍‌ਮਣ ਕਈ ਗੋਤ੍ਰਾਂ ਵਿੱਚ ਵੱਡੇ ਹੋਏ ਹਨ, ਪਰ ਮੁੱਖ ਦਸ ਹਨ- ਪੰਜ ਗੌੜ- ਕਾਨ੍ਯਕੁਬਜ, ਸਾਰਸ੍ਵਤ, ਗੌੜ, ਮੈਥਿਲ ਅਤੇ ਉਤਕਲ. ਪੰਜ ਦ੍ਰਾਵਿੜ ਮਹਾਰਾਸਟ੍ਰ. ਤੇਲੰਗ, ਦ੍ਰਾਵਿੜ, ਕਰਨਾਟ ਅਤੇ ਗੁਰਜਰ। ੩. ਵੇਦਾਂ ਦਾ ਉਹ ਭਾਗ, ਜੋ ਮੰਤ੍ਰਾਂ ਦੀ ਵ੍ਯਾਖਯਾਰੂਪ ਰਿਖੀਆਂ ਦਾ ਲਿਖਿਆ ਹੋਇਆ ਹੈ, ਅਰ ਜਿਸ ਵਿੱਚ ਅਨੇਕ ਕਰਮਾਂ ਦੀ ਵਿਧੀ ਅਤੇ ਮੰਤ੍ਰਾਂ ਨੂੰ ਯਥਾਯੋਗ ਮੌਕੇ ਪੁਰ ਵਰਤਣ ਦਾ ਨਿਰਣਾ ਹੈ.


"ਸ਼ਮ ਦਮ ਤਪ ਅਰੁ ਸ਼ੌਚ ਸਦਾਹੀ। ਸ਼ਾਂਤਿ ਸ਼ੀਲ ਸੰਤੋਖ ਗਹਾਹੀ। ਕੋਮਲਚਿਤ ਸੰਤਤ ਸ਼ੁਭਗ੍ਯਾਨਾ। ਵਿਸਨੁਪਰਾਯਣ ਕ੍ਰਿਪਾਨਿਧਾਨਾ। ਸਦਾ ਸਤ੍ਯ ਬੋਲੈ ਮ੍ਰਿਦੁਬਾਨੀ। ਤ੍ਰ੍ਯੋਦਸ਼ ਧਰਮ ਵਿਪ੍ਰ ਕੇ ਜਾਨੀ ॥" (ਭਾਰਤ)


ਬ੍ਰਾਹਮਣ ਦੀ ਇਸਤ੍ਰੀ. ਬ੍ਰਾਹਮਣ ਵਰਣ ਦੀ ਨਾਰੀ.


ਬ੍ਰਹਮਸਮਾਜ ਦਾ ਮਤ। ੨. ਵੇਦ ਦਾ ਦੱਸਿਆ ਹੋਇਆ ਧਰਮ। ੩. ਅਕਾਲੀ ਧਰਮ.


ਦੇਖੋ, ਬ੍ਰਹਮ ਮੁਹੂਰਤ.


Major George Broadfoot. ਸਿੱਖਾਂ ਦੀਆਂ ਅੰਗ੍ਰੇਜ਼ਾਂ ਨਾਲ ਲੜਾਈਆਂ ਹੋਣ ਤੋਂ ਪਹਿਲਾਂ ਸਤੰਬਰ ਸਨ ੧੮੪੪ ਵਿੱਚ ਗਵਰਨਰ ਜਨਰਲ ਦਾ ਏਜੈਂਟ ਪੰਜਾਬ ਲਈ ਥਾਪਿਆ ਗਿਆ. ਇਹ ਮੁੱਢ ਤੋਂ ਹੀ ਸਿੱਖਾਂ ਦੇ ਵਿਰੁੱਧ ਖਿਆਲ ਰਖਦਾ ਸੀ. ਸਿੱਖਾਂ ਦੇ ਪਹਿਲੇ ਜੰਗ ਵਿੱਚ ਇਸ ਨੇ ਰਾਜਾ ਦੇਵੇਂਦ੍ਰਸਿੰਘ ਨਾਭਾਪਤਿ ਦੇ ਵਿਰੁੱਧ ਗਲਤਫਹਿਮੀ ਨਾਲ ਕਈ ਰਪੋਟਾਂ ਲਿਖੀਆਂ, ਜਿਸ ਦਾ ਫਲ ਰਾਜ ਦਾ ਚੌਥਾ ਹਿੰਸਾ ਜਬਤ ਹੋਗਿਆ, ਅਤੇ ਰਾਜਾ ਦੇਵੇਂਦ੍ਰਸਿੰਘ ਗੱਦੀਓਂ ਲਾਹਿਆ ਗਿਆ.#ਬ੍ਰਾਡਫੁਟ ੨੨ ਦਿਸੰਬਰ ਸਨ ੧੮੪੫ ਨੂੰ ਫਿਰੋਜ਼ਸ਼ਾਹ (ਫੇਰੂਸ਼ਹਰ) ਦੇ ਜੰਗ ਵਿੱਚ ਮੋਇਆ. ਇਸ ਦੇ ਥਾਂ ਗਵਰਨਰ ਜਨਰਲ ਦਾ ਏਜੈਂਟ ਸਰ ਹੈਨਰੀ ਲਾਰੈਂਸ ਹੋਇਆ


ਸੰ. ਵ੍ਰਾਤ. ਸਮੂਹ ਸਮੁਦਾਯ. ਝੁੰਡ. "ਕੇਵਟ ਬੀਚ ਬਰੇ ਮਿਲ ਬ੍ਰਾਤਾ." (ਨਾਪ੍ਰ) ਸਾਰੇ ਮਲਾਹ ਵਿੱਚ ਵੜ ਗਏ। ੨. ਦੇਖੋ, ਬਰਾਤ.


ਦੇਖੋ, ਬ੍ਰਾਹਮਣ ਅਤੇ ਬ੍ਰਾਹਮਣ.


ਸੰ. ਵ੍ਰਿਸ੍. ਧਾ- ਵਰਸਣਾ (ਮੀਂਹ ਪੈਣਾ), ਸਿੰਜਣਾ.