Meanings of Punjabi words starting from ਮ

ਸੰ. मृगाङ्क. ਸੰਗ੍ਯਾ- ਮ੍ਰਿਗ ਦੇ ਚਿੰਨ੍ਹ ਵਾਲਾ, ਚੰਦ੍ਰਮਾ. ਮ੍ਰਿਗਲਕ੍ਸ਼੍‍ਣ. ਮ੍ਰਿਗਲਾਂਛਨ।¹ ੨. ਕਪੂਰ। ੩. ਪੌਣ. ਹਵਾ.


ਸੰ. मृगित. ਵਿ- ਟੋਲਿਆ (ਤਲਾਸ਼) ਕੀਤਾ ਹੋਇਆ.


ਮ੍ਰਿਗ- ਇੰਦ੍ਰ. ਦੇਖੋ, ਮ੍ਰਿਗੇਂਦ੍ਰ.


ਹਰਿਣੀ. ਮ੍ਰਿਗ ਦੀ ਮਦੀਨ। ੨. ਕਸਤੂਰੀ। ੩. ਮਿਰਗੀ ਰੋਗ. ਅਪਸ੍‌ਮਾਰ। ੪. ਪੀਲੀ ਕੌਡੀ.


ਦੇਖੋ, ਮ੍ਰਿਗੀ ੧. "ਜੈਸੇ ਮ੍ਰਿਗ ਮ੍ਰਿਗੀਆ ਕੇ ਲਹੇ." (ਚਰਿਤ੍ਰ ੯੮)


ਮ੍ਰਿਗੀ ਦਾ ਪਤਿ, ਮ੍ਰਿਗ. ਹਰਿਣ. "ਮ੍ਰਿਗੀਏਸ ਨੈਨ." (ਦੱਤਾਵ) "ਮ੍ਰਿਗੀ ਰਾਜ ਨੈਣੀ." (ਰਾਮਾਵ)


ਮ੍ਰਿਗਾਂ ਦਾ ਸ੍ਵਾਮੀ, ਸ਼ੇਰ. ਸਿੰਘ। ੨. ਕਾਲਾ ਹਰਿਣ. (ਸਨਾਮਾ) ੩. ਦੇਖੋ, ਏਕਅੱਛਰੀ ਦਾ ਰੂਪ ੩.