ਸ. सुमनस् ਵਿ- ਉੱਤਮ ਮਨ ਵਾਲਾ. ਨੇਕ ਦਿਲ। ੨. ਸੰਗ੍ਯਾ- ਫੁੱਲ। ੩. ਦੇਵਤਾ. "ਸੱਤਾਸਤ ਵਿਵੇਕ ਸੁਭ ਸੁਮਨਸ। ਚਾਹਤ ਰਹਿਤ ਭਗਤ ਗਨ ਸੁਮਨਸ ॥" (ਗੁਪ੍ਰਸੂ) ੪. ਕਣਕ. ਗੋਧੂਮ। ੫. ਧਤੂਰਾ.
ਵਿ- ਅੱਛੇ ਮਨ ਵਾਲੀ. ੨. ਸੰਗ੍ਯਾ- ਮਾਲਤੀ, ਜੋ ਚਮੇਲੀ ਦੀ ਜਾਤਿ ਹੈ.
ਫ਼ਾ. [شُمار] ਸੰਗ੍ਯਾ- ਗਿਣਤੀ. ਸੰਖ੍ਯਾ. "ਤਾਕੇ ਅੰਤ ਨ ਪਰਹਿ ਸੁਮਾਰ." (ਗੂਜ ਅਃ ਮਃ ੧) ੨. ਸੈਨਾ। ੩. ਗਰੋਹ. ਇਕੱਠ। ੪. ਰਾਜੀ ਨਾ ਹੋਣ ਵਾਲਾ ਜਖਮ। ੫. ਵਿ- ਘਾਇਲ. ਜਖਮੀ. ਫੱਟੜ. "ਸਭ ਊਚ ਨੀਚ ਕਿੰਨੇ ਸੁਮਾਰ." (ਰਾਮਾਵ) "ਤੁਮ ਕੋ ਨਿਹਾਰ ਕਿਯਾ ਮਾਰ ਨੈ ਸੁਮਾਰ ਮੋ ਕੋ." (ਚਰਿਤ੍ਰ ੧੦੯) ਮਾਰ (ਕਾਮ) ਨੇ ਸੁਮਾਰ (ਘਾਇਲ).
ਅ਼. [شمال] ਸ਼ਿਮਾਲ. ਸੰਗ੍ਯਾ- ਉੱਤਰ ਦਿਸ਼ਾ। ੨. ਖੱਬਾ ਪਾਸਾ.
ਦੇਖੋ, ਰਾਵਣ। ੨. ਵਿ- ਸ਼ੁਮਾਲੀ. ਸ਼ੁਮਾਲ (ਉੱਤਰ) ਦਿਸ਼ਾ ਦਾ.
ਵਿ- ਚੰਗੀ ਤਰਾਂ ਮਿਣਿਆ ਹੋਇਆ। ੨. ਸੁਮਿਤ੍ਰ। ਉੱਤਮ ਮਿਤ੍ਰ. "ਹਰਿ ਲਬਧੋ ਮਿਤ੍ਰ ਸੁਮਿਤੋ." (ਗਾਥਾ) ਮਿਤ੍ਰਾਂ ਵਿਚੋਂ ਸੁਮਿਤ੍ਰ.
ਉੱਤਮ ਮਿਤ੍ਰ। ੨. ਸੰ. ਸੌਮਿਤ੍ਰਿ. ਸੰਗ੍ਯਾ- ਲਛਮਣ, ਜੋ ਸੁਮਿਤ੍ਰਾ ਦਾ ਪੁਤ੍ਰ ਹੈ. "ਤਿਹ ਓਰ ਸੁਮਿਤ੍ਰ ਪਠਾਯੋ." (ਰਾਮਾਵ) ੩. ਸ਼ਤ੍ਰੁਘਨ, ਲਛਮਣ ਦਾ ਛੋਟਾ ਭਾਈ। ੩. ਸੰ. ਸੁਮੰਤ੍ਰ (सुमन्त्र ). ਰਾਜਾ ਦਸ਼ਰਥ ਦਾ ਮੰਤ੍ਰੀ, ਜੋ ਰਥ ਹੱਕਣ ਵਿੱਚ ਭੀ ਨਿਪੁਣ ਸੀ. "ਤਾਤ ਬਸਿਸ੍ਟ ਸੁਮਿਤ੍ਰ ਬੁਲਾਏ." (ਰਾਮਾਵ)