Meanings of Punjabi words starting from ਪ

ਸੰ. ਪ੍ਰਜਾਸਨਿ. ਵਿ- ਸੰਤਾਨ ਦਾਇਕ. "ਪ੍ਰਜੰਸਨ, ਜਗਤ ਬਿਧੁੰਸਨ." (ਅਕਾਲ)


ਸੰ. ਪਰ੍‍ਯਂਕ. ਸੰਗ੍ਯਾ- ਪਲੰਗ. ਮੰਜਾ. ਖਾਟ. ਦੇਖੋ, ਪੂਰਨ ਪ੍ਰਜੰਕ.


ਵਿ- ਪ੍ਰਡੋਲਿਤ. ਵਿਚਰਦਾ. ਫਿਰਦਾ. "ਸੋਡਾ ਬਸੰਤ ਜਹਿ ਤਹਿ ਪ੍ਰਫੁੱਲ." (ਅਕਾਲ) ਜਹਾਂ ਜਹਾਂ ਸ਼ੋਭਾ ਵਿਚਰਦੀ ਹੈ (ਫੈਲੀ ਹੋਈ ਹੈ).


ਸੰ. ਸੰਗ੍ਯਾ- ਪ੍ਰਤਿਗ੍ਯਾ। ੨. ਕਸਮ. ਸੌਗੰਦ। ੩. ਵਿ- ਪੁਰਾਣਾ. ਪ੍ਰਾਚੀਨ.


ਸੰ. ਵਿ- ਪ੍ਰ- ਨਤ ਚੰਗੀ ਤਰਾਂ ਝੁਕਿਆ ਹੋਇਆ. ਨੰਮ੍ਰ। ੨. ਸੰਗ੍ਯਾ- ਪ੍ਰਣਾਮ ਕਰਨ ਵਾਲਾ ਪੁਰਖ. ਦਾਸ। ੩. ਭਗਤ. ਉਪਾਸਕ.


ਵਿ- ਦੀਨਰਕ੍ਸ਼੍‍ਕ। ੨. ਦਾਸਾਂ ਦੀ ਪਾਲਨਾ ਕਰਨ ਵਾਲਾ. ਦੇਖੋ, ਪ੍ਰਣਤ.


ਸੰ. ਸੰਗ੍ਯਾ- ਪ੍ਰਣਾਮ. ਨਮਸਕਾਰ। ੨. ਬੇਨਤੀ. ਵਿਨਯ. "ਪ੍ਰਣਤਿ ਹਮਾਰੀ ਮੀਤ, ਕਹਾ ਸੁਨਲੀਜਿਯੈ." (ਚਰਿਤ੍ਰ ੪੦੨)