Meanings of Punjabi words starting from ਬ

ਵਿ- ਵ੍ਰਿਸ੍ਟਿ (ਵਰਖਾ) ਕਰਨ ਵਾਲੀ. "ਬਾਣਬ੍ਰਿਸਟਣੀ." (ਸਨਾਮਾ)


ਸੰ. वृष्- ਵ੍ਰਿਸ੍ਟਿ. ਸੰਗ੍ਯਾ- ਵਰਖਾ. ਮੀਂਹ. ਦੇਖੋ, ਬ੍ਰਿਸ ਧਾ.


ਵ੍ਰਿਸ (ਬੈਲ) ਦਾ ਪਤਿ, ਸ਼ਿਵ। ੨. ਦੇਖੋ, ਬ੍ਰਿਹਸਪਤਿ. "ਕਈ ਸੁਕ੍ਰ ਬ੍ਰਿਸਪਤਿ ਦੇਖ." (ਬ੍ਰਹਮਾਵ)


ਸੰ. वृहत- ਵ੍ਰਿਹਤ੍‌. ਵਿ- ਅਤਿ. ਵਡਾ. ਇਹ ਸੰਸਕ੍ਰਿਤ ਬ੍ਰਿਹਦ ਭੀ ਸਹੀ ਹੈ.


ਦੇਖੋ, ਵ੍ਰਿਹਦਰਥ.


ਬ੍ਰਿਹੱਨਲ. ਭਾਵ- ਖੁਸਰਾ. ਨਪੁੰਸਕ. "ਬ੍ਰਿਹੱਟਨਾ ਤਾਂਕੋ ਪਤਿ." (ਚਰਿਤ੍ਰ ੩੨੫) ਦੇਖੋ, ਬਿਹੰਡੜਾ.


ਦੇਖੋ, ਬਿਰਹ.


ਸੰ. वृक- ਵ੍ਰਿਕ. ਵਿ- ਪਾੜਨ ਵਾਲਾ। ੨. ਸੰਗ੍ਯਾ- ਹਲ ਦਾ ਫਾਲਾ। ੩. ਕਾਉਂ ਕਾਕ। ੪. ਪੇਟ ਦੀ ਅੱਗ. ਜਠਰਾਗਨਿ। ੫. ਬਘਿਆੜ. ਭੇਡੀਆ. "ਬਗੁਲਾ ਬਿੜਾਲ ਬ੍ਰਿਕ ਧ੍ਯਾਨ ਠਾਨੀਅਤ ਹੈ." (ਅਕਾਲ)


ਸੰ. ਵਿਰਕ੍ਤ. ਵਿ- ਬਿਨਾ ਮੁਹੱਬਤ. "ਬ੍ਰਿਕਤ ਪਦਾਰਥ ਤੇ ਮਨ ਕਰਕੇ." (ਨਾਪ੍ਰ)


ਸੰ. वृकोदर- ਵ੍ਰਿਕੋਦਰ. ਜਿਸ ਦੇ ਉਦਰ ਵਿੱਚ ਵ੍ਰਿਕ (ਜਠਰਾਗਨਿ) ਬਹੁਤ ਤੇਜ਼ ਹੈ, ਭੀਮਸੇਨ.