Meanings of Punjabi words starting from ਮ

ਸੰ. मृज. ਧਾ- ਮਾਂਜਣਾ, ਸਾਫ ਕਰਨਾ, ਮਸਲਣਾ, ਸ਼ਬਦ ਕਰਨਾ, ਝਾੜਨਾ, ਬੁਹਾਰਨਾ.


ਦੇਖੋ, ਮਰਯਾਦਾ.


ਦੇਖੋ, ਮ੍ਰਿੜ ਅਤੇ ਮ੍ਰਿੜਾ.


ਸੰ. मृण. ਧਾ- ਕੱਤਣਾ, ਝਾੜਨਾ, ਚੂਰਣ ਕਰਨਾ.


ਸੰ. मृणाल. ਸੰਗ੍ਯਾ- ਕਮਲ ਦੀ ਨਾਲੀ ਦਾ ਬਾਰੀਕ ਸੂਤ, ਜੋ ਆਸਾਨੀ ਨਾਲ ਤੋੜਿਆ ਜਾ ਸਕਦਾ ਹੈ. ਇਹ ਮੱਕੜੀ ਦੇ ਤੰਦ ਜੇਹਾ ਸੂਖਮ ਹੁੰਦਾ ਹੈ। ੨. ਕਮਲ ਦੀ ਨਾਲ (ਡੰਡੀ) ਨੂੰ ਭੀ ਕਈਆਂ ਨੇ ਮ੍ਰਿਣਾਲ ਲਿਖਿਆ ਹੈ.


मृणालिन्. ਮ੍ਰਿਣਾਲ ਵਾਲਾ, ਕਮਲ. ਦੇਖੋ, ਮ੍ਰਿਣਾਲ.


ਸੰ. मृत. ਮੁਰਦਾ. ਮੋਇਆ ਹੋਇਆ। ੨. ਮ੍ਰਿੱਤਿਕਾ (ਮਿੱਟੀ). ਮ੍ਰਿਦ. "ਕਈ ਕਰਤ ਕੋਟਿ ਮ੍ਰਿਤ ਕੋ ਅਹਾਰ." (ਅਕਾਲ) ਕਈ ਕਰੋੜ ਮਿੱਟੀ ਖਾਂਦੇ ਹਨ.


ਮੁਰਦਾਸਿੰਗ. "ਮ੍ਰਿਤਸੰਖ ਮਨਾਸਿਲ ਅਭ੍ਰਕਯੰ." (ਸਮੁਦ੍ਰਮਥਨ) ਦੇਖੋ, ਮੁਰਦਾਸਿੰਗ.


ਦੇਖੋ, ਕਚ ੭। ੨. ਦੇਖੋ, ਵਿਸ਼ਲ੍ਯਕਰਣੀ.