Meanings of Punjabi words starting from ਸ

ਸੁਮਿਤ੍ਰਾ ਦਾ ਪਿਤਾ, ਦਸ਼ਰਥ ਦਾ ਸਹੁਰਾ, ਲਛਮਣ ਅਤੇ ਸਤ੍ਰੁਘਨ ਦਾ ਨਾਨਾ.


ਸੁਮਿਤ੍ਰਾ ਦਾ ਪੁਤਰ। ਲਛਮਣ. "ਚੀਨ ਸੁਮਿਤ੍ਰਜ ਕੀ ਛਬਿ ਕੋ." (ਰਾਮਾਵ) ੨. ਸ਼ਤ੍ਰੁਘਨ.


ਸ਼ੁਮਿਤ੍ਰਾ ਸੇਨ ਦੀ ਪੁੱਤ੍ਰੀ. ਜੋ ਰਾਜਾ ਦਸ਼ਰਥ ਦੀ ਰਾਣੀ ਸੀ. ਇਸ ਦੇ ਉਦਰ ਤੋਂ ਲਛਮਣ ਅਤੇ ਸ਼ਤ੍ਰੁਘਨ ਜਨਮੇ.


ਸੁਮਿਤ੍ਰਾ ਦਾ ਈਸ਼. ਸੁਮਿਤ੍ਰਾਪਤਿ ਰਾਜਾ ਦਸ਼ਰਥ. "ਸੁਮਿਤ੍ਰੇਸ ਮਹੀਪ ਭਯੋ ਜਬ ਤੇ." (ਰਾਮਾਵ)


ਵਿ- ਚੰਗੀ ਤਰਾਂ ਮਿਲਿਆ ਹੋਇਆ. ਸੰਮਿਲਿਤ. "ਪ੍ਰਵੇਸ੍ਯੋ ਸਭੈ ਮੇ ਅਲੇਪੰ ਸੁਮੀਲਾ." (ਗੁਪ੍ਰਸੂ) ਅਲੇਪ ਅਤੇ ਮਿਲਿਆ.


ਵਿ- ਉੱਤਮ ਹੈ ਜਿਸ ਦਾ ਮੁਖ. ਜਿਸ ਦਾ ਚਿਹਰਾ ਖਿੜਿਆ ਰਹਿੰਦਾ ਹੈ। ੨. ਸੰਗ੍ਯਾ- ਗਣੇਸ਼। ੩. ਗਰੁੜ ਦਾ ਪੁਤ੍ਰ। ੪. ਇੱਕ ਨਾਗਾਂ ਦਾ ਸਰਦਾਰ.


ਸੁੰਦਰ ਮੁਖ ਵਾਲੀ। ੨. ਦੇਖੋ, ਸਵੈਯੇ ਦਾ ਰੂਪ ੨੮। ੩. ਸੀਸਾ. ਦਰਪਣ.


ਇੱਕ ਤਪਸ੍ਵੀ, ਜਿਸ ਨੂੰ ਰਤਨਮਾਲ ਅਤੇ ਗੁਰੁ ਪ੍ਰਤਾਪ ਸੂਰ੍ਯ ਨੇ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ ਪੂਰਬ ਰੂਪ ਲਿਖਿਆ ਹੈ. "ਨਾਮ ਸੁਮੁੰਡ ਮੁਨੀ ਤਬ ਥਿਯੇ." (ਗੁਪ੍ਰਸੂ)