Meanings of Punjabi words starting from ਮ

ਸੰ. मृतक. ਸੰਗ੍ਯਾ- ਮੁਰਦਾ. ਲੋਥ। ੨. ਮਰਣ ਸਮੇਂ ਦੀ ਅਪਵਿਤ੍ਰਤਾ. ਪਾਤਕ। ੩. ਇੱਕ ਕਾਵ੍ਯ ਦੋਸ, ਅਰਥਾਤ ਐਸੇ ਪਦਾਂ ਦਾ ਵਰਤਣਾ, ਜੋ ਕੇਵਲ ਅਨੁਪ੍ਰਾਸ ਅਤੇ ਤੁਕਬੰਦੀ ਤੋਂ ਛੁੱਟ ਹੋਰ ਕੁਝ ਅਰਥ ਨਾ ਦੇਣ, ਯਥਾ- "ਆਨਨ ਮਾਨਨ ਸੋਹਤੋ ਤਾਨਨ ਭਾਨਨ ਜਾਨ."


ਧਰਮਵਿਧੀ ਨਾਲ ਮੋਏ ਪ੍ਰਾਣੀ ਦੀ ਅੰਤਿਮ ਕ੍ਰਿਯਾ. ਦੇਖੋ, ਪਿਤ੍ਰਿਮੇਧ। ੨. ਸਿੱਖਧਰਮ ਅਨੁਸਾਰ ਇਸ ਸੰਸਕਾਰ ਦੀ ਵਿਧਿ ਇਹ ਹੈ-#(ੳ) ਮ੍ਰਿਤ ਸ਼ਰੀਰ ਨੂੰ ਸਨਾਨ ਕਰਾਕੇ ਤਖ਼ਤੇ ਸੰਦੂਕ ਆਦਿਕ ਵਿੱਚ ਰੱਖਕੇ, ਕੰਨ੍ਹਿਆਂ ਜਾਂ ਗੱਡੀ ਆਦਿਕ ਉੱਤੇ ਸਸਕਾਰ ਦੇ ਥਾਂ ਲੈਜਾਕੇ, ਅੰਗੀਠੇ (ਚਿਤਾ) ਅਥਵਾ ਚਿਮਨੀ ਵਿੱਚ ਅਰਦਾਸ ਕਰਕੇ ਦਾਹ ਕੀਤਾ ਜਾਵੇ.#(ਅ) ਰਾਗੀ ਅਥਵਾ ਹੋਰ ਸਿੱਖ ਮਾਰੂ ਅਤੇ ਵਡਹੰਸ ਰਾਗ ਦੇ ਵੈਰਾਗਮਈ ਸ਼ਬਦ ਗਾਉਣ.#(ੲ) ਕਪਾਲੂਕ੍ਰਿਯਾ ਕਰਨੀ ਗੁਰਮਤ ਵਿੱਚ ਵਿਵਰਜਿਤ ਹੈ.#(ਸ) ਦਾਹ ਦੇ ਥਾਂ ਤੋਂ ਮੁੜਕੇ ਸੋਹਲੇ ਦਾ ਪਾਠ ਕਰਕੇ ਕੜਾਹਪ੍ਰਸਾਦ ਵਰਤੇ.#(ਹ) ਸਸਕਾਰ ਵਾਲੇ ਦਿਨ ਹੀ ਸ਼੍ਰੀ ਗੁਰੂ ਗੰਥ ਸਾਹਿਬ ਦਾ ਪਾਠ ਦਾ ਆਰੰਭ ਕੀਤਾ ਜਾਵੇ, ਜਿਸ ਨੂੰ ਸਭ ਸੰਬੰਧੀ ਇੱਕਮਨ ਹੋਕੇ ਸੁਣਨ ਅਰ ਕਰਤਾਰ ਦਾ ਭਾਣਾ ਮੰਨਕੇ ਧੀਰਜ ਕਰਨ.#(ਕ) ਪਾਠ ਦੀ ਸਮਾਪਤੀ ਦਸਵੇਂ ਦਿਨ ਹੋਵੇ. "ਦਸਹਰੇ" ਪਿੱਛੋਂ ਚਲਾਣੇ ਦੀ ਕ੍ਰਿਯਾ ਕੋਈ ਬਾਕੀ ਨਹੀਂ ਰਹਿਂਦੀ.#(ਖ) ਪਿੱਟਣਾ ਅਤੇ ਸਿਆਪਾ ਸਿੱਖਮਤ ਵਿੱਚ ਨਿਸੇਧ ਕੀਤਾ ਗਿਆ ਹੈ.#(ਗ) ਅਸਥੀਆਂ ਚੁਗਕੇ ਕਿਸੇ ਖਾਸ ਥਾਂ ਭੇਜਣੀਆਂ, ਪਰਲੋਕ ਵਿੱਚ ਮੋਏ ਹੋਏ ਪ੍ਰਾਣੀ ਨੂੰ ਪੁਚਾਣ ਲਈ ਕੋਈ ਵਸਤੂ ਦੇਣੀ ਗੁਰਮਤ ਤੋਂ ਵਿਰੁੱਧ ਹੈ.#(ਘ) ਖਿਆਹੀ ਆਦਿਕ ਸ਼੍ਰਾੱਧਕਰਮਾਂ ਦਾ ਭੀ ਸਿੱਖਮਤ ਵਿੱਚ ਤਿਆਗ ਹੈ.


ਦੇਖੋ, ਮਿਰਤਕੁ ਮੜਾ.


ਦੇਖੋ, ਮ੍ਰਿੱਤਿਕਾ.


ਅਮ੍ਰਿਤਗਤਿ ਦਾ ਸੰਖੇਪ. ਦੇਖੋ, ਅਮ੍ਰਿਤਗਤਿ.


ਵਿ- ਮੋਹ (ਅਗ੍ਯਾਨ) ਕਰਕੇ ਮੋਇਆ ਹੋਇਆ. ਅਵਿਦ੍ਯਾ ਦੇ ਕਾਰਣ ਮੁਰਦਾ। ੨. ਮੋਏ ਹੋਏ ਦੀ ਮੁਹੱਬਤ.


ਮਰ੍‍ਤ੍ਯ ਮੰਡਲ ਅਤੇ ਲੋਕ. ਮਰਨ ਵਾਲੇ ਮਨੁੱਖਾਂ ਦਾ ਦੇਸ਼. "ਮ੍ਰਿਤਮੰਡਲ ਜਗੁ ਸਾਜਿਆ ਜਿਉ ਬਾਲੂ ਘਰਬਾਰ." (ਬਿਲਾ ਮਃ ੫)


ਮ੍ਰਿੱਤਿਕਾ (ਮਿੱਟੀ) ਦਾ ਸੰਖੇਪ। ੨. ਸੰ. मृति. ਮੌਤ. ਮ੍ਰਿਤ੍ਯੁ.


ਸੰ. मृतिका. ਸੰਗ੍ਯਾ- ਮਿੱਟੀ.