Meanings of Punjabi words starting from ਸ

ਸਮੁੰਦਰ. ਸਾਗਰ। ੨. ਦੇਖੋ, ਸਮੰਦ.


ਦੇਖੋ, ਸਮੰਦ. "ਸੁਮੁੰਦੇ ਕੰਧਾਰੰ." (ਪਾਰਸਾਵ) ਕੰਧਾਰ ਦੇ ਸਮੰਦ ਘੋੜੇ। ੨. ਸਮੁੰਦਰ ਤੋਂ ਪੈਦਾ ਹੋਇਆ.


ਦੇਖੋ, ਸੁਮੇਰੁ.


ਯੂ. ਪੀ. ਵਿੱਚ ਜਿਲਾ ਆਜਮਗੜ੍ਹ ਦੇ ਨਗਰ "ਨਿਜਾਮਾਬਾਦ"¹ ਦੇ ਵਸਨੀਕ ਬਾਬਾ ਸਾਧੂ ਸਿੰਘ ਜੀ ਦੇ ਸੁਪੁਤ੍ਰ, ਜੋ ਉੱਤਮ ਕਵੀ ਸਨ. ਇਨ੍ਹਾਂ ਨੇ ਖਾਲਸਾ ਸ਼ਤਕ, ਗੁਰੁਪਦ ਪ੍ਰੇਮ ਪ੍ਰਕਾਸ਼ ਆਦਿ ਕਈ ਗ੍ਰੰਥ ਲਿਖੇ ਹਨ. ਗੁਰੁਪਦ ਪਰੇਮ ਪ੍ਰਕਾਸ਼ ਦੀ ਰਚਨਾ ਦਾ ਸਾਲ ਹੈ-#"ਸੰਮਤ ਉੱਨਿਸ ਸੈ ਅਧਿਕ ਤੇਇਸ ਨਾਲ ਰਸਾਲ,#ਨਗਰ ਨਜੀਬਾਬਾਦ ਮੇ ਭਯੋ ਸੁਵਚਨ ਨਿਹਾਲ.#ਸੁਮੇਰ ਸਿੰਘ ਜੀ ਕੁਝ ਸਮਾਂ ਤਖਤ ਪਟਨੇ ਸਾਹਿਬ ਦੇ ਮਹੰਤ ਭੀ ਰਹੇ ਸਨ. ਦੇਖੋ, ਨਿਜਾਮਾਬਾਦ.


ਸੰ. ਸੰਗ੍ਯਾ- ਇੱਕ ਖਾਸ ਪਹਾੜ, ਜੋ ਭਾਗਵਤ ਅਤੇ ਵਿਸਨੁ ਪੁਰਾਣ ਅਨੁਸਾਰ ਸੁਵਰ੍‍ਣ ਦਾ ਹੈ, ਅਰ ਜਿਸ ਉੱਤੇ ਦੇਵਤਿਆਂ ਦੀਆਂ ਪੁਰੀਆਂ ਹਨ. ਸੁਮੇਰੁ ਦੀ ਬਲੰਦੀ ਚੌਰਾਸੀ ਹਜ਼ਾਰ ਯੋਜਨ ਲਿਖੀ ਹੈ, ਅਰ ਸੋਲਾਂ ਹਜ਼ਾਰ ਯੋਜਨ ਜ਼ਮੀਨ ਵਿੱਚ ਗਡਿਆ ਹੋਇਆ ਦੱਸਿਆ ਹੈ. ਇਸ ਦੀ ਚੋਟੀ ਉੱਪਰ ਬੱਤੀਹ ਹਜਾਰ ਯੋਜਨ ਦਾ ਮੈਦਾਨ ਹੈ.¹ ਜੁਗਰਾਫੀਏ ਦੀ ਡਿਕਸ਼ਨਰੀ (Geographical Dictionary) ਅਨੁਸਾਰ ਰੁਦ੍ਰਹਿਮਾਲਯ ਦਾ ਨਾਉਂ ਸੁਮੇਰੁ ਹੈ, ਜਿਸ ਵਿੱਚੋਂ ਗੰਗਾ ਨਿਕਲਦੀ ਹੈ. ਇਸ ਨੂੰ ਪੰਚਪਰਬਤ ਭੀ ਆਖਦੇ ਹਨ, ਕਿਉਂਕਿ ਇਸ ਦੀਆਂ ਪੰਜ ਚੋਟੀਆਂ- ਰੁਦ੍ਰਹਿਮਾਲਯ, ਵਿਸ਼ਨੁਪੁਰੀ, ਬ੍ਰਹਮਪੁਰੀ, ਉਦਗਾਰੀਕੰਠ ਅਤੇ ਸ੍ਵਰਗਾਰੋਹਣ ਹਨ। ੨. ਮਾਲਾ ਦਾ ਸ਼ਿਰੋਮਣਿ ਮਣਕਾ। ੩. ਗਣਿਤਵਿਦ੍ਯਾ ਅਨੁਸਾਰ ਉੱਤਰਧ੍ਰੁਵ ਦਾ ਨਾਮ ਸੁਮੇਰੁ ਹੈ, ਜਿਸ ਦੇ ਮੁਕਾਬਲੇ ਦਕ੍ਸ਼ਿਣਧ੍ਰੁਵ ਨੂੰ ਕੁਮੇਰੁ ਆਖਦੇ ਹਨ। ੪. ਯੋਗਮਤ ਅਨੁਸਾਰ ਦਸ਼ਮਦ੍ਵਾਰ। ੫. ਦੇਖੋ, ਮਸਨਵੀ ਦਾ ਰੂਪ ੨.


ਦੇਖੋ, ਸੁੰਮਣਵਾਣੀ. "ਹੁਤੋ ਖਾਲਸਾ ਸੁਮੋਵਾਣੀ." (ਪ੍ਰਾ ਪੰ ਪ੍ਰ) ਖਾਲਸਾ ਸੋਮੇ (ਚਸ਼ਮੇ) ਦਾ ਪਾਣੀ. ਭਾਵ- ਨਾ ਮੁੱਕਣ ਵਾਲਾ.


ਉੱਤਮ ਮੰਤ੍ਰ. ਨੇਕ ਸਲਾਹ। ੨. ਦਸ਼ਰਥ ਦਾ ਮੰਤ੍ਰੀ। ੩. ਜਪ ਕਰਨ ਯੋਗ ਉੱਤਮ ਮੰਤ੍ਰ. "ਸੁਮੰਤ੍ਰ ਸਾਧੁਬਚਨਾ." (ਗਾਥਾ)