Meanings of Punjabi words starting from ਬ

ਦੇਖੋ, ਬਿਰਛ ਅਤੇ ਵਿਰਛ.


ਵ੍ਰਿਕ੍ਸ਼੍‍ ਨੂੰ ਉਖੇੜਨ ਵਾਲੀ ਨਦੀ. (ਸਨਾਮਾ)


(ਵ੍ਰਿਕ੍ਸ਼੍‍ਕੰਦਨੀ (ਨਦੀ) ਨੂੰ ਧਾਰਨ ਵਾਲੀ ਪ੍ਰਿਥਵੀ. (ਸਨਾਮਾ)


ਵ੍ਰਿਕ੍ਸ਼੍‍ ਤੋਂ ਪੈਦਾ ਹੋਇਆ ਕੁੰਦਾ, ਉਸ ਵਿੱਚ ਵਸਣ ਵਾਲੀ ਬੰਦੂਕ. (ਸਨਾਮਾ)


ਸੰ. ਵ੍ਰਜ. ਸੰਗ੍ਯਾ- ਸਮੁਦਾਯ. ਸਮੂਹ। ੨. ਗਊਆਂ ਦਾ ਵਾੜਾ। ੩. ਮਥੁਰਾ ਦੇ ਪਾਸ ਦਾ ਇੱਕ ਦੇਸ਼, ਜਿਸ ਵਿੱਚ ਕਿਸੇ ਸਮੇਂ ਬਹੁਤ ਗੋਵਾੜੇ ਸਨ। ੪. ਮਾਰਗ. ਰਾਸ੍ਤਾ. ਰਾਹ.


ਵ੍ਰਜਨਾਯਕ. ਵ੍ਰਜ ਭੂਮਿ ਦਾ ਸ੍ਵਾਮੀ ਕ੍ਰਿਸਨਦੇਵ. "ਲੈ ਤਿਯ ਬਾਲਕ ਦੈ ਦਿਜ ਕੋ ਤਬ ਸ੍ਰੀ ਬ੍ਰਿਜਨਾਥ ਬਡੋ ਜਸ ਪਾਯੋ." (ਕ੍ਰਿਸਨਾਵ) ੨. ਵ੍ਰਜ (ਸਮੂਹ) ਦਾ ਸ੍ਵਾਮੀ, ਦੇਖੋ, ਬ੍ਰਿਜ. "ਪ੍ਰੇਮ ਬਿਨਾ ਕਵਿ ਸ੍ਯਾਨ ਭਨੈ ਕਰਿ ਕਾਹੁਁ ਕੇ ਮੈ ਬ੍ਰਿਜਨਾਇਕ ਆਯੋ?" (ਕ੍ਰਿਸਨਾਵ)


ਇਸ ਦਾ ਅਸਲ ਨਾਮ "ਵੀਰ੍‍ਯਨਾਦ" ਹੈ. ਦੈਤ੍ਯਰਾਜ ਭੀਮਨਾਦ ਦਾ ਭਾਈ, ਜਿਸ ਦਾ ਮਹਾਕਾਲ ਨਾਲ ਯੁੱਧ ਹੋਇਆ. ਦੇਖੋ, ਸਰਬਲੋਹ ਅਤੇ ਚਰਿਤ੍ਰ ੪੦੫.


ਵ੍ਰਜ ਦੀਆਂ ਇਸਤ੍ਰੀਆਂ. ਗੋਪੀਆਂ. "ਬ੍ਰਿਜਭਾਮਨਿ ਆ ਪਹੁਚੀ ਦਵਰੀ." (ਕ੍ਰਿਸਨਾਵ)


ਵ੍ਰਜ ਦਾ ਭੂਸਣ (ਗਹਿਣਾ). ਵ੍ਰਜਭੂਮਿ ਨੂੰ ਸ਼ੋਭਾ ਦੇਣ ਵਾਲਾ. ਕ੍ਰਿਸਨਦੇਵ. "ਕੰਚਨ ਕੀ ਜਹਿਂ ਦ੍ਵਾਰਵਤੀ ਤਿਹ ਠਾਂ ਜਬਹੀ ਬ੍ਰਿਜਭੂਖਨ ਆਯੋ." (ਕ੍ਰਿਸਨਾਵ)


ਵ੍ਰਜਭੂਮਿ ਦੇਖੋ, ਬ੍ਰਿਜ ੩.