Meanings of Punjabi words starting from ਮ

ਸੰ. मृद्. ਧਾ- ਮਲਣਾ, ਰਗੜਨਾ, ਦਬਾਉਣਾ। ੨. ਸੰਗ੍ਯਾ- ਮਿੱਟੀ। ੩. ਢੇਲਾ. ਡਲਾ.


ਦੇਖੋ, ਮ੍ਰਿਦੁ ਅਤੇ ਅੰਗ। ੨. ਦੇਖੋ, ਮ੍ਰਿਦੰਗ. "ਦ੍ਰੁਮ ਦ੍ਰੁਮ ਦ੍ਰੁਮਕੀ ਮ੍ਰਿਦਅੰਗਾ." (ਨਾਪ੍ਰ) ਦ੍ਰੁਮ ਦ੍ਰੁਮ ਸ਼ਬਦ ਕਰਦੀ ਮ੍ਰਿਦੰਗ ਵੱਜੀ.


ਮ੍ਰਿਦ (ਮਿੱਟੀ) ਜਨ੍ਯ (ਪੈਦਾ ਹੋਇਆ). (ਨਾਪ੍ਰ) ਮਿੱਟੀ ਤੋਂ ਉਪਜਿਆ ਠੂਠੀ ਘੜਾ ਆਦਿ.


ਸੰ. ਵਿ- ਕੋਮਲ. ਨਰਮ. ਮੁਲਾਯਮ. ਕੂਲਾ.


ਸੰ. मृदङ्ग. ਮ੍ਰਿਦੰਗ. ਸੰਗ੍ਯਾ- ਢੋਲ ਦੇ ਆਕਾਰ ਦਾ ਇੱਕ ਵਾਜਾ, ਜੋ ਮੱਧਭਾਗ ਤੋਂ ਮੋਟਾ ਅਤੇ ਦੋਹਾਂ ਸਿਰਿਆਂ ਤੋਂ ਪਤਲਾ ਹੁੰਦਾ ਹੈ.¹ ਇਹ ਚੰਮ ਨਾਲ ਮੜ੍ਹਿਆ ਅਤੇ ਚੰਮ ਦੀ ਵੱਧਰੀਆਂ ਨਾਲ ਖਿੱਚਿਆ ਜਾਂਦਾ ਹੈ. ਇਸ ਦਾ ਸੱਜਾ ਪੁੜਾ ਸਿਆਹੀ ਵਾਲਾ ਅਤੇ ਖੱਬੇ ਪਾਸੇ ਦਾ ਖਾਲੀ ਹੁੰਦਾ ਹੈ, ਜਿਸ ਪੁਰ ਆਟਾ ਲਾਈਦਾ ਹੈ. "ਬਾਜੇ ਬਜਹਿ" ਮ੍ਰਿਦੰਗ ਅਨਾਹਦ." (ਮਲਾ ਪੜਤਾਲ ਮਃ ੫)


ਛੋਟਾ ਮ੍ਰਿਦੰਗ। ੨. ਮ੍ਰਿਦੰਗ ਆਕਾਰ ਦਾ ਕੱਚ ਦਾ ਪਾਤ੍ਰ, ਜੋ ਦੀਵੇ ਦੇ ਦੁਆਲੇ ਗਿਲਾਫ ਦੀ ਤਰਾਂ ਰੱਖੀਦਾ ਹੈ। ੩. ਮਕਰਾਨ ਦੇਸ਼ ਦਾ ਨਿਵਾਸੀ. "ਮਕਰਾਨਂ ਕੇ ਮ੍ਰਿਦੰਗੀ." (ਅਕਾਲ) ੪. ਮ੍ਰਿਦੰਗ ਬਜਾਉਣ ਵਾਲਾ.