Meanings of Punjabi words starting from ਸ

ਦੇਖੋ, ਸੁਮਿਤ੍ਰੇਸ. ਲਿਖਾਰੀ ਦੀ ਭੁੱਲ ਨਾਲ ਰਾਮਾਵਤਾਰ ਵਿੱਚ ਸ਼ਬਦ ਦਾ ਇਹ ਰੂਪ ਹੋ ਗਿਆ ਹੈ.

ਸੰ. सुयशम. ਉੱਤਮ ਜਸ. ਸੁਕੀਰਤਿ। ੨. ਵਿ- ਜਿਸ ਦਾ ਉੱਤਮ ਜਸ ਹੈ. ਸੁਕੀਰਤਿ ਵਾਲਾ. ਨੇਕਨਾਮ.

ਵਿ- ਅੱਛਾ ਯੁੱਧ ਕਰਨ ਵਾਲਾ. ਜਿਸ ਨੂੰ ਜੰਗ ਦਾ ਢੰਗ ਚੰਗਾ ਆਉਂਦਾ ਹੈ। ੨. ਸੰਗ੍ਯਾ- ਦੁਰਯੋਧਨ. ਧ੍ਰਿਤਰਾਸ੍ਟ੍ਰ ਦਾ ਪੁਤ੍ਰ, ਜੋ ਕੌਰਵਾਂ ਦਾ ਸਰਦਾਰ ਸੀ।

ਦੇਖੋ, ਸ੍ਵਯੰਬਰ.

ਦੇਖੋ, ਸ੍ਵਸੰਭੂ. "ਸਰਬ ਵਿਸ੍ਵ ਰਚ੍ਯੋ ਸੁਯੰਭਵ." (ਜਾਪੁ)

ਸੰ. ਸੰਗ੍ਯਾ- ਦੇਵਤਾ."ਸੁਰ ਨਰ ਤਿਨ ਕੀ ਬਾਣੀ ਗਾਵਹਿ." (ਸ੍ਰੀ ਅਃ ਮਃ ੩) ਦੇਖੋ, ਸੁਰਾ। ੨. ਸੰ. स्वर ਸ੍ਵਰ. ਨੱਕ ਦੇ ਰਾਹ ਸ੍ਵਾਸ ਦਾ ਆਉਣਾ ਜਾਣਾ। ੩. ਸੰਗੀਤ ਅਨੁਸਾਰ ਉਹ ਧੁਨਿ, ਜੋ ਰਾਗ ਦੀ ਸ਼ਕਲ ਬਣਾਉਣ ਦਾ ਕਾਰਣ ਹੋਵੇ. ਇਸ ਦੇ ਸੱਤ ਭੇਦ ਕਲਪੇ ਹਨ. "ਸਾਤ ਸੁਰਾ ਲੈ ਚਾਲੈ." (ਰਾਮ ਮਃ ੫) ਦੇਖੋ, ਸ੍ਵਰ.

ਦੇਵਤਿਆਂ ਦਾ ਵੈਰੀ ਦੈਤ.

ਉੱਤਮ ਰਸ। ੨. ਆਤਮ ਰਸ. "ਹੋਇ ਨਿਰਸ ਸੁਰਸ ਪਹਿਚਾਨਿਆ." (ਗਉ ਬਾਵਨ ਕਬੀਰ)

ਦੇਖੋ, ਸੁਰਸ੍ਵਤੀ.