Meanings of Punjabi words starting from ਪ

ਦੇਖੋ, ਪ੍ਰਤਖ ਅਤੇ ਪ੍ਰਤ੍ਯਕ੍ਸ਼੍‍. "ਕੇਤਕ ਪ੍ਰਤਛ ਹੁਇ ਪਚਾਇ ਖਾਇਜਾਹਿਂਗੇ." (ਅਕਾਲ)


ਦੇਖੋ, ਪ੍ਰਿਤਨਾ. "ਕੋਪ ਭਰੀ ਜਦਵੀ ਪ੍ਰਤਨਾ." (ਕ੍ਰਿਸਨਾਵ) ਯਾਦਵਾਂ ਦੀ ਪ੍ਰਿਤਨਾ (ਫੌਜ) ਕ੍ਰੋਧ ਭਰੀ.


ਸੰਗ੍ਯਾ- ਪ੍ਰਿਤਨ (ਫੌਜ) ਦਾ ਸਰਦਾਰ। ੨. ਰਾਜਾ. (ਸਨਾਮਾ)


ਸੰਗ੍ਯਾ- ਪ੍ਰਿਤਨਾ (ਫੌਜ) ਦਾ ਅੰਤ ਕਰਨ ਵਾਲੀ, ਫਾਸੀ. ਪਾਸ਼. (ਸਨਾਮਾ)


ਸੰ. प्रतिपन्न. ਪ੍ਰਤਿਪੰਨ. ਵਿ- ਆਪਣਾਇਆ ਹੋਇਆ. ਆਪਣਾ ਕੀਤਾ. ਸ੍ਵੀਕ੍ਰਿਤ. "ਸਰਬ ਜੀਅ ਕੀਏ ਪੁਤਪਾਨੀ." (ਮਲਾ ਅਃ ਮਃ ੧) ੨. ਪ੍ਰਤ੍ਯੁਤਪੰਨ. ਫਿਰ ਪੈਦਾ ਹੋਇਆ। ੩. ਪ੍ਰਤਿਪਾਲਨ ਦਾ ਭੀ ਰੂਪ ਪ੍ਰਤਪਾਨੀ ਹੋ ਸਕਦਾ ਹੈ.


ਦੇਖੋ, ਪ੍ਰਤਿਮਾ.


ਸੰ. ਪ੍ਰਤਰ੍‍ਦਨ. ਸੰਗ੍ਯਾ- ਤਾੜਨ ਦੀ ਕ੍ਰਿਯਾ. ਤਾੜਨਾ। ੨. ਤਾੜਨ ਵਾਲਾ ਪੁਰਖ। ੩. ਕਾਸ਼ੀ ਦਾ ਇੱਕ ਰਾਜਾ, ਜੋ ਦਿਵੋਦਾਸ ਦਾ ਪੁਤ੍ਰ ਸੀ. ਇਸ ਦੀ ਇਸਤ੍ਰੀ ਮੰਦਾਲਸਾ ਵਡੀ ਪੰਡਿਤਾ ਅਤੇ ਕਰਨੀ ਵਾਲੀ ਸੀ। ੪. ਵਿਸਨੁ.


ਸੰ. ਸੰਗ੍ਯਾ- ਅਤ੍ਯੰਤ ਤਾਪ. ਉਗ੍ਰ ਤੇਜ। ੨. ਪ੍ਰਭਾਵ. ਇਕਬਾਲ। ੩. ਵੀਰਤਾ ਬਹਾਦੁਰੀ। ੪. ਉਦਯਪੁਰਪਤਿ ਰਾਣਾ ਉਦਯਸਿੰਘ ਦਾ ਪ੍ਰਤਾਪੀ ਪੁਤ੍ਰ ਰਾਣਾ ਪ੍ਰਤਾਪ ਸਿੰਘ, ਜੋ ਸਨ ੧੫੭੨ ਵਿੱਚ ਉਦਯਪੁਰ ਦੀ ਗੱਦੀ ਤੇ ਬੈਠਾ. ਇਹ ਸੱਚਾ ਦੇਸ਼ਭਗਤ ਅਤੇ ਰਾਜਪੂਤ ਵੰਸ਼ ਦੀ ਲਾਜ ਰੱਖਣ ਵਾਲਾ ਸੀ.


ਦੇਖੋ, ਪ੍ਰਤਾਪ ੪। ੨. ਦੇਖੋ, ਨਾਭਾ ਅਤੇ ਫੂਲਵੰਸ਼.


ਵਿ- ਪ੍ਰਤਾਪ ਵਾਲਾ. ਤੇਜਸ੍ਵੀ. ਇਕਬਾਲਮੰਦ.