Meanings of Punjabi words starting from ਬ

ਦੇਖੋ, ਬ੍ਰਿਜਨਾਥ.


ਸੰ. ਵ੍ਰਣ. ਸੰਗ੍ਯਾ- ਘਾਉ. ਜ਼ਖ਼ਮ। ੨. ਫੋੜਾ.


ਵਿ- ਵ੍ਰਣ (ਜ਼ਖ਼ਮ) ਵਾਲੇ. ਘਾਇਲ. ਵ੍ਰਣੀ. "ਜੇ ਅਬ੍ਰਿਣੀ ਠਾਢੇ ਹੁਤੇ, ਬ੍ਰਿਣੀ ਕਰੇ ਕਰਤਾਰ." (ਚਰਿਤ੍ਰ ੧੨੮)


ਦੇਖੋ, ਵ੍ਰਿਤ। ੨. ਸੰ. वृत्र- ਵ੍ਰਿਤ੍ਰ. ਇੱਕ ਦੈਤ, ਜਿਸ ਨੂੰ ਇੰਦ੍ਰ ਨੇ ਮਾਰਿਆ. "ਜ੍ਯੋਂ ਬ੍ਰਿਤ ਕੋ ਪੁਰਹੂਤ ਗਿਰਾਵਾ." (ਨਾਪ੍ਰ)


ਵ੍ਰਿਤ੍‌ ਦੈਤ ਦੇ ਮਾਰਨ ਵਾਲਾ ਇੰਦ੍ਰ.


वृत्रहन. ਵ੍ਰਿਤ੍ਰਹਨ. ਵ੍ਰਿਤ੍ਰ ਦੈਤ ਨੂੰ ਮਾਰਨ ਵਾਲਾ ਇੰਦ੍ਰ. "ਬ੍ਰਿਤਨ ਬਿਮੋਚਨਿ." (ਅਕਾਲ) ਇੰਦ੍ਰ ਨੂੰ ਛੁਡਾਉਣ ਵਾਲੀ.


ਵ੍ਰਿਤ੍ਰ ਅਸੁਰ. ਦੈਤਾਂ ਦਾ ਰਾਜਾ ਵ੍ਰਿਤ੍ਰ. ਦੇਖੋ, ਵ੍ਰਿਤ੍ਰ. "ਮਨੋ ਬੀਰ ਬ੍ਰਿਤਰਾਸੁਰੇ ਇੰਦ੍ਰ ਜੈਸੇ." (ਪਰਸਰਾਮਾਵ) "ਮਨੋਜੁੱਧ ਇੰਦ੍ਰੰ ਜੁਟ੍ਯੋ ਬ੍ਰਿੱਤਰਾਯੰ." (ਵਿਚਿਤ੍ਰ)


ਦੇਖੋ, ਵ੍ਰਿੱਦਾਂਤ.


ਦੇਖੋ, ਵ੍ਰਿੱਤਿ.


ਦੇਖੋ, ਬਿਰਥਾ। ੨. ਵ੍ਯਥਾ. ਪੀੜਾ. ਵ੍ਯਾਧਿ. "ਬ੍ਰਿਥਾ ਨ ਬਿਆਪੈ ਕਾਈ." (ਗਉ ਮਃ ੫) "ਬ੍ਰਿਥਾ ਅਨੁਗ੍ਰਹੰ ਗੋਬਿੰਦਹ, ਜਸ੍ਯੰ ਸਿਮਰਣ ਰਿਦੰਤਰਹ." (ਸਹਸ ਮਃ ੫) ਜਿਸ ਦੇ ਰਿਦੇ ਕਰਤਾਰ ਦਾ ਸਮਰਣ ਹੈ, ਉਸ ਨੂੰ ਪੀੜ ਭੀ ਵਾਹਗੁਰੂ ਦੀ ਕ੍ਰਿਪਾ ਭਾਸਦੀ ਹੈ। ੩. ਵ੍ਰਿਥਾ. ਵ੍ਯਰ੍‍ਥ. ਨਿਸਫ੍‌ਲ. "ਬਿਨੁ ਸਿਮਰਨ ਦਿਨ ਰੈਨਿ ਬ੍ਰਿਥਾ ਬਿਹਾਇ." (ਸੁਖਮਨੀ) "ਬ੍ਰਿਥਾ ਜਾਤ ਹੈ ਦੇਹ." (ਰਾਮ ਮਃ ੯)