ਮ੍ਰਿਦੰਗ ਬਜਾਉਣ ਵਾਲਾ.
ਦੇਖੋ, ਮ੍ਰਿਣਾਲ.
ਕਮਲ ਨਾਲ ਦੀ ਤੰਦ, ਜੋ ਮਕੜੀ ਦੇ ਸੂਤ ਜੇਹੀ ਬਰੀਕ ਹੁੰਦੀ ਹੈ. "ਟੂਟ ਗਏ ਜ੍ਯੋਂ ਮ੍ਰਿਨਾਲ ਕੀ ਤਾਰਾ." (ਕ੍ਰਿਸਨਾਵ)
nan
ਸੰ. म्रियमाण. ਮੁਰਦੇ ਜੇਹਾ। ੨. ਮਰਨ ਵਾਲਾ. ਜਿਸ ਦੀ ਜਾਨ ਨਿਕਲਣ ਵਾਲੀ ਹੈ.
ਸੰ. मृड्. ਧਾ- ਸੁਖ ਦੇਣਾ, ਖ਼ੁਸ਼ ਕਰਨਾ, ਚੂਰਣ ਕਰਨਾ (ਪੀਹਣਾ), ਡੁੱਬਣਾ। ੨. ਸੰਗ੍ਯਾ- ਸ਼ਿਵ. ਮਹਾਦੇਵ. "ਸੰਭੂ ਚੰਦ੍ਰਚੂੜ ਮ੍ਰਿੜ ਅਹੇ." (ਗੁਪ੍ਰਸੂ)
nan
nan
ਸੰਗ੍ਯਾ- ਮ੍ਰਿੜ (ਸ਼ਿਵ) ਦੀ ਇਸਤ੍ਰੀ. ਦੁਰ੍ਗਾ. ਪਾਰਵਤੀ. "ਹੱਸਤ ਹਾਸ ਮ੍ਰਿੜਾ." (ਕਲਕੀ) "ਨਮੋ ਪੋਖਣੀ ਸੋਖਣੀਯੰ ਮ੍ਰਿੜਾਲੀ." (ਚੰਡੀ ੨)
ਦੇਖੋ, ਮੁਰਜ.
ਦੇਖੋ, ਮਲੇਛ.