Meanings of Punjabi words starting from ਸ

ਦੇਵਤਿਆਂ ਦੀ ਨਦੀ ਗੰਗਾ. "ਸੁਰਸਰੀ ਸਲਿਲ ਕ੍ਰਿਤ ਬਾਰੁਨੀ ਰੇ, ਸੰਤਜਨ ਕਰਤ ਨਹੀ ਪਾਨੰ." (ਮਲਾ ਰਵਿਦਾਸ)


ਦਕ੍ਸ਼੍‍ ਦੀ ਪੁਤ੍ਰੀ. ਕਸ਼੍ਯਪ ਦੀ ਇਸਤ੍ਰੀ. ਨਾਗਾਂ ਦੀ ਮਾਤਾ. ਇਸ ਨੇ ਲੰਕਾ ਜਾਂਦੇ ਹੋਏ ਹਨੂਮਾਨ ਨੂੰ ਵਡਾ ਰੂਪ ਧਾਰਕੇ ਰੋਕ ਲਿਆ ਸੀ. ਹਨੂਮਾਨ ਛੋਟਾ ਰੂਪ ਧਾਰਕੇ ਇਸ ਦੇ ਮੂੰਹ ਅੰਦਰ ਪ੍ਰਵੇਸ਼ ਹੋਕੇ ਕੰਨ ਰਸਤੇ ਨਿਕਲ ਗਿਆ. ਦੇਖੋ, ਬਾਲਮੀਕ ਕਾਂਡ ੫. ਅਃ ੧.। ੨. ਦੇਵੀ. ਦੁਰਗਾ। ੩. ਸੁਰਗ ਦੀ ਇੱਕ ਅਪਸਰਾ। ੪. ਤੁਲਸੀ। ੫. ਜੁਹੀ। ੬. ਸੌਂਫ


ਵਿ- ਦੇਵਤਿਆਂ ਨੂੰ ਸੱਲ ਰੂਪ। ੨. ਸੰਗ੍ਯਾਰਾਵਣ. "ਰਾਮ ਸੁਰਸਾਲ ਪਰ." ਨਾਪ੍ਰ)


ਦੇਖੋ, ਸਰਸ੍ਵਤੀ. "ਅਨੰਤ ਸੁਰਸੁਤੀ ਸਤੀ." (ਗ੍ਯਾਨ)