Meanings of Punjabi words starting from ਐ

ਵਿ- ਐ਼ਬ ਵਾਲਾ. ਔਗੁਣੀ.


ਦੇਖੋ, ਅੱਜੜ.


ਵਿ- ਓਪਰਾ. ਬੇਗਾਨਾ. ਅਜਨਬੀ. ਅਪਰ ਅਤੇ ਗ਼ੈਰ. ਅਪਰਿਚਿਤ ਅਤੇ ਬੇਗਾਨਾ.


ਦੇਖੋ, ਅਰਾਕ ਅਤੇ ਇਰਾਕ.


ਦੇਖੋ, ਈਰਾਨ.


ਸੰ. ਏਰਾਵਤ. ਸੰਗ੍ਯਾ- ਇਰਾਵਾਨ (ਸਮੁੰਦਰ) ਤੋਂ ਨਿਕਲਿਆ ਹੋਇਆ ਹਾਥੀ. ਪੁਰਾਣਕਥਾ ਹੈ ਕਿ ਦੇਵਤਿਆਂ ਅਤੇ ਦੈਤਾਂ ਨੇ ਸਮੁੰਦਰ ਰਿੜਕਕੇ ਚੌਦਾਂ ਰਤਨ ਕੱਢੇ, ਜਿਨ੍ਹਾਂ ਵਿੱਚ ਇੱਕ ਚਿੱਟੇ ਰੰਗ ਦਾ ਚਾਰ ਦੰਦਾਂ ਵਾਲਾ ਹਾਥੀ ਭੀ ਸੀ, ਜੋ ਇੰਦ੍ਰ ਨੂੰ ਸਵਾਰੀ ਲਈ ਦਿੱਤਾ ਗਿਆ.#ਐਰਾਵਤੀ. ਸੰ. ਏਰਾਵਤੀ. ਸੰਗ੍ਯਾ- ਰਾਵੀ ਨਦੀ. ਪਰੁਸ੍ਣੀ. ਦੇਖੋ, ਰਾਵੀ. "ਐਰਾਵਤੀ ਉਲੰਘਤ ਚਾਲਾ." (ਗੁਪ੍ਰਸੂ) ੨. ਬ੍ਰਹਮਾ (Burma) ਦੇਸ਼ ਦੀ ਇੱਕ ਨਦੀ। ੩. ਬਿਜਲੀ.