Meanings of Punjabi words starting from ਘ

ਦੇਖੋ, ਘੱਘਰ.


ਸੰ. दृषद्बती ਦ੍ਰਿਸਦ੍ਵਤੀ. ਸੰਗ੍ਯਾ- ਘਰ ਘਰ ਸ਼ਬਦ ਸਹਿਤ ਜਿਸ ਦਾ ਵੇਗ ਨਾਲ ਜਲ ਚਲਦਾ ਹੈ. ਇੱਕ ਪੰਜਾਬ ਦੀ ਨਦੀ, ਜੋ ਸਰਮੌਰ (ਨਾਹਨ) ਦੇ ਇਲਾਕੇ ਤੋਂ ਨਿਕਲਕੇ ਅੰਬਾਲੇ ਅਤੇ ਪਟਿਆਲੇ ਦੇ ਇਲਾਕੇ ਵਹਿੰਦੀ ਹੋਈ ਬੀਕਾਨੇਰ ਦੇ ਰਾਜੇ ਵਿੱਚ ਹਨੂਮਾਨਗੜ੍ਹ ਪਾਸ ਰੇਤੇ ਵਿੱਚ ਲੀਨ ਹੋ ਜਾਂਦੀ ਹੈ. ਇਸ ਨਦੀ ਦਾ ਜਿਕਰ ਰਿਗਵੇਦ ਵਿੱਚ ਆਇਆ ਹੈ। ੨. ਦੇਖੋ, ਘਰਘਰਾ.


ਸੰਗ੍ਯਾ- ਘੇਰਦਾਰ ਵਸਤ੍ਰ, ਜੋ ਇਸਤ੍ਰੀਆਂ ਤੇੜ ਪਹਿਰਦੀਆਂ ਹਨ. ਘਾਘਰਾ. ਲਹਿੰਗਾ.


ਘੱਘਰ- ਈਸ਼- ਅਸਤ੍ਰ. ਘੱਘਰ ਦਾ ਸ੍ਵਾਮੀ ਵਰੁਣ, ਉਸ ਦਾ ਅਸਤ੍ਰ ਫਾਂਸੀ. (ਸਨਾਮਾ)


ਪੰਜਾਬੀ ਘ ਅੱਖਰ ਦਾ ਉੱਚਾਰਣ।#੨. ਘ ਅੱਖਰ. "ਘਘਾ ਘਾਲਹੁ ਮਨਹਿ ਏਹ ਬਿਨ ਹਰਿ ਦੂਸਰ ਨਾਹਿ." (ਬਾਵਨ) "ਘਘੈ ਘਾਲ ਸੇਵਕੁ ਜੇ ਘਾਲੈ." (ਆਸਾ ਪਟੀ ਮਃ ੧)