Meanings of Punjabi words starting from ਜ

ਸੰ. ਯਸ਼ੋਦਾ. ਵਿ- ਯਸ਼ ਦੇਣ ਵਾਲੀ। ੨. ਸੰਗ੍ਯਾ- ਨੰਦ ਗੋਪ ਦੀ ਇਸਤ੍ਰੀ. ਜਿਸ ਨੇ ਕ੍ਰਿਸਨ ਜੀ ਨੂੰ ਪਾਲਿਆ. "ਜਿਉ ਜਸੁਦਾ ਘਰਿ ਕਾਨੁ." (ਸ੍ਰੀ ਮਃ ੧. ਪਹਿਰੇ)


ਸੰਗ੍ਯਾ- ਯਸ਼. ਕੀਰਤਿ. "ਦ੍ਰਿੜੀ ਨਾਨਕ ਦਾਸ ਭਗਤਿ ਹਰਿਜਸੂਆ." (ਗਉ ਮਃ ੫) ੨. ਵਿ- ਯਸ਼ ਕਰਨ ਵਾਲਾ. ਗੁਣਾਨੁਵਾਦ ਗਾਉਣਵਾਲਾ.


ਦੇਖੋ, ਜਾਸੂਸ. "ਵਹ ਆਨ ਜਸੂਸ ਬਤਾਇ ਦਏ." (ਅਜੈਸਿੰਘ)


ਦੇਖੋ, ਜਾਸੂਸੀ.


ਦੇਖੋ, ਜਸ। ੨. ਜਸੋਧਾ (ਯਸ਼ੋਦਾ) ਦਾ ਸੰਖੇਪ। ੩. ਜਸਵਾਲੀਆ ਜਸਰੋਟੀਆ ਦਾ ਸੰਖੇਪ. "ਜਸੋ ਡੱਢਵਾਲੰ." (ਵਿਚਿਤ੍ਰ) ਜਸਰੋਟੀਆ ਅਤੇ ਡਢਵਾਲੀਆ.