Meanings of Punjabi words starting from ਦ

ਦਸ ਗਰਦਨਾਂ ਵਾਲਾ, ਰਾਵਣ. ਦਸ਼ਗ੍ਰੀਵ. "ਦੇਹੁ ਸਿਯਾ ਦਸਕੰਧ." (ਰਾਮਾਵ)


ਦੇਖੋ, ਦਸਤਖਤ. "ਆਗੇ ਲਿਖਾਰੀ ਕੇ ਦਸਖਤ." (ਅਕਾਲ) ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕ਼ਲਮ ਤੋਂ ਲਿਖਿਆ ਪਾਠ, ਅਤੇ ਇਸ ਤੋਂ ਅੱਗੇ ਲਿਖਾਰੀ ਦੇ ਦਸ੍ਤਖ਼ਤ਼ (ਹਸ੍‍ਤਾਕ੍ਸ਼੍‍ਰ) ਹਨ.


ਸੰਗ੍ਯਾ- ਦਸ਼ਗਾਤ੍ਰ. "ਹਿੰਦੂਮਤ ਅਨੁਸਾਰ ਮੋਏ ਪ੍ਰਾਣੀ ਪਿੱਛੋਂ ਦਸ ਦਿਨ ਦਾ ਕਰਮ, ਜਿਸ ਵਿੱਚ ਪਿੰਡ ਦਾਨ ਆਦਿ ਕੀਤਾ ਜਾਂਦਾ ਹੈ, ਪੁਰਾਣਾਂ ਦਾ ਲੇਖ ਹੈ ਕਿ ਇਸੇ ਪਿੰਡ ਦਾਨ ਤੋਂ ਦਸ਼ ਦਿਨਾਂ ਵਿੱਚ ਪ੍ਰੇਤ ਦਾ ਗਾਤ੍ਰ (ਸ਼ਰੀਰ) ਬਣਦਾ ਹੈ. ਪਹਿਲੇ ਦਿਨ ਦੇ ਪਿੰਡ ਤੋਂ ਸਿਰ, ਦੂਜੇ ਦਿਨ ਦੇ ਪਿੰਡ ਤੋਂ ਨੱਕ ਕੰਨ ਅੱਖਾਂ ਆਦਿ, ਇਸੇ ਤਰਾਂ ਦਸਵੇਂ ਦਿਨ ਪੈਰ ਬਣਕੇ ਦੇਹ ਪੂਰੀ ਹੋਜਾਂਦੀ ਹੈ.


ਜੱਗ ਦਾਨ ਤਪ ਧਰਮ ਸਤਿ ਸਮ ਦਮ ਧੀਰਯਵੰਤ। ਸਹਨਸ਼ੀਲ ਮਤਸਰ ਰਹਿਤ ਦਸ਼ ਗੁਣ ਇਹੀ ਗਨੰਤ. (ਨਾਪ੍ਰ)


ਦੇਖੋ, ਬਹੀਆਂ.


ਦੇਖੋ, ਦਸਕੰਠ.


ਵਿ- ਚਤੁਰਦਸ਼. ਚੌਦਾ। ੨. ਦੇਖੋ, ਚਉਦਹਿ ਵਿਦ੍ਯਾ. ਦੇਖੋ, ਦਸਚਾਰ ਚਾਰ.


ਦੇਖੋ, ਦਸਚਾਰਿ ਹਟ.


ਚੌਦਾ ਅਤੇ ਚਾਰ, ਅਠਾਰਾਂ. ਭਾਵ- ਅਠਾਰਾਂ ਵਿਦ੍ਯਾ.#अङ्गानि वेदाश्चत्वारो मीमांसा न्याय विस्तरः ।#धर्मशास्त्रं पुराणञ्च विद्याह्योताश्चतुर्दश ।#आयुर्वेदो धनुर्वेदो गान्धर्व्वश्चेति ते त्रयः ।#अर्थशास्त्रं चतुर्थतु विद्याह्याष्टादशैव तु ।। (ਵਿਸਨੁਪੁਰਾਣ)#ਚਾਰ ਵੇਦ, ਛੀ ਅੰਗ ਵੇਦ ਦੇ, ਮੀਮਾਂਸਾ, ਨ੍ਯਾਯ, ਧਰਮਸ਼ਾਸਤ੍ਰ, ਪੁਰਾਣ, ਆਯੁਰਵੇਦ, ਧਨੁਰਵੇਦ, ਗਾਂਧਰਵ ਵੇਦ ਅਤੇ ਅਰ੍‍ਥਸ਼ਾਸਤ੍ਰ. ਇਹ ਅਠਾਰਾਂ ਵਿਦ੍ਯਾ ਵਿਸਨੁਪੁਰਾਣ ਵਿੱਚ ਲਿਖੀਆਂ ਹਨ. "ਦਸਚਾਰ ਚਾਰ ਪ੍ਰਬੀਨ." (ਅਕਾਲ) "ਦਸਚਾਰ ਚਾਰ ਨਿਧਾਨ." (ਪਰੀਛਤ ਰਾਜ)


ਚਤੁਰਦਸ਼ ਲੋਕ. ਚੌਦਾਂ ਲੋਕ. "ਦਸਚਾਰਿ ਹਟ ਤੁਧੁ ਸਾਜਿਆ, ਵਾਪਾਰੁ ਕਰੀਵੇ." (ਵਾਰ ਸ੍ਰੀ ਮਃ ੪)


ਦੇਖੋ, ਦੁਸਟਾਂਤਕਰ.