Meanings of Punjabi words starting from ਮ

ਸੰ. ਮੱਛਰ. ਦੇਖੋ, ਅੰ. Mosquito


ਮਾਂਸ- ਕਣ. ਮਾਸ ਦਾ ਟੁਕੜਾ। ੨. ਪੱਠਾ. ਸ੍‍ਨਾਯੁ. "ਮਸਕਣ ਤੂਟੈਂ." (ਰਾਮਾਵ) ੩. ਦੇਖੋ, ਮਸਕਨ ੪.


ਅ਼. [مشّقت] ਮਸ਼ੱਕ਼ਤ. ਸੰਗ੍ਯਾ- ਤਕਲੀਫ. ਕਸ੍ਟ। ੨. ਮਿਹਨਤ. ਘਾਲਣਾ. "ਜਿਨੀ ਨਾਮੁ ਧਿਆਇਆ, ਗਏ ਮਸਕਤਿ ਘਾਲਿ." (ਜਪੁ) "ਸਾਧੂ ਸੰਗੁ ਮਸਕਤੇ ਤੂਠੈ ਪਾਵਾ ਦੇਵ." (ਸ੍ਰੀ ਮਃ ੫)


ਦੇਖੋ, ਮਸਕਣ। ੨. ਦੇਖੋ, ਮਸਕਨਾ। ੩. ਅ਼. [مسکن] ਸਕੂਨਤ (ਰਹਿਣ) ਦੀ ਥਾਂ. ਘਰ.


ਕ੍ਰਿ- ਮਲਣਾ. ਮਰਦਨ ਕਰਨਾ. "ਹਾਥੀ ਮਾਥੇ ਮਸਕਤ ਹੈ." (ਕਵਿ ੫੨) "ਗਿਰਿ ਕਉ ਸੰਗ ਪਾਯਨ ਕੇ ਮਸਕ੍ਯੋ." (ਕ੍ਰਿਸਨਾਵ) ੨. ਨਿਪੀੜਨ. ਘੁੱਟਣਾ। ੩. ਘੁਲਣਾ. ਮੱਲਯੁੱਧ ਕਰਨਾ. "ਜਾਤ ਨਹੀ ਤਿਨ ਸੋਂ ਮਸਕ੍ਯੋ." (ਕ੍ਰਿਸਨਾਵ)


ਮਾਸ (ਚੰਦ੍ਰਮਾ) ਕਰ (ਕਿਰਣ). ਚਾਂਦਨੀ. ਚੰਦ੍ਰਿਕਾ. "ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ." (ਚਉਬੋਲੇ ਮਃ ੫) ੨. ਸੰ. ਮਸ੍‍ਕਰ. ਬਾਂਸ. ਵੇਣੁ। ੩. ਗ੍ਯਾਨ। ੪. ਸੰ. ਮਯਸ੍‌ਕਰ. ਵਿ- ਆਨੰਦ (ਖ਼ੁਸ਼) ਕਰਨ ਵਾਲਾ.


ਦੇਖੋ, ਮਸਕਰ ੪. ਅਤੇ ਮਸਖਰਾ.


ਦੇਖੋ, ਮਸਖਰੀ. "ਹਮ ਸੋਂ ਕਰਨ ਮਸਕਰੀ ਲਗੇ." (ਗੁਪ੍ਰਸੂ) ੨. ਸੰ. ਮਸ੍‌ਕਰੀ (मस्करिन्) ਚੰਦ੍ਰਮਾ। ੩. ਮਸ੍‌ਕਰ (ਗ੍ਯਾਨ) ਵਾਲਾ. ਗ੍ਯਾਨਵਾਨ। ੪. ਮਸ੍‌ਕਰ (ਕਰਮ ਦਾ ਤ੍ਯਾਗ) ਕਰਨ ਵਾਲਾ ਸੰਨ੍ਯਾਸੀ.