Meanings of Punjabi words starting from ਕ

ਕਾਠ ਨੂੰ ਚੁੰਜ ਨਾਲ ਭੰਨਕੇ ਵਿੱਚੋਂ ਕੀੜੇ ਕੱਢਕੇ ਖਾਣ ਵਾਲਾ ਪੰਛੀ. ਇਹ ਕਈ ਜਾਤਿ ਦਾ ਹੁੰਦਾ ਹੈ. ਇਸ ਦੀ ਚੁੰਜ ਬਹੁਤ ਤਿੱਖੀ ਅਤੇ ਸਿਰ ਵਿੱਚ ਵਡਾ ਜੋਰ ਹੁੰਦਾ ਹੈ.


ਕਾਸ੍ਠਮੰਡਪ. ਭਾਰਤ ਦੇ ਉੱਤਰ ਪੂਰਵ, ਹਿਮਾਲਯ ਦੀ ਧਾਰਾ ਵਿੱਚ ਵਿਸਨੁਮਤੀ ਨਦੀ ਦੇ ਕਿਨਾਰੇ ਨੈਪਾਲ ਰਾਜ ਦੀ ਰਾਜਧਾਨੀ. ਇਸ ਦੀ ਬਲੰਦੀ ੪੭੮੪ ਫੁੱਟ ਹੈ. ਇਹ ਨਗਰ ਕਰੀਬ ਸਨ ੭੨੩ ਵਿੱਚ ਰਾਜਾ ਕਾਮਦੇਵ ਨੇ ਵਸਾਇਆ ਹੈ.


ਦੇਖੋ, ਕਟਹਰ. "ਕਠਲ ਬਢਲ ਬਰ ਪੀਪਰ ਖਰੇ." (ਗੁਪ੍ਰਸੂ)


ਦੇਖੋ, ਕਠਨ.


ਦੇਖੋ, ਕਠਨਤਾ.


ਵਿ- ਕਾਸ੍ਠਵਤ ਕਠੋਰ. ਸ਼ਖ਼ਤ. "ਅਤਿ ਪਾਪਿਸ੍ਟ ਕਠੂਰ." (ਕਲਕੀ) "ਇਕਿ ਰਹੇ ਸੂਕਿ ਕਠੂਲੇ." (ਬਸੰ ਮਃ ੫)


ਵਿ- ਕਠਿਨਤਾ ਵਾਲੀ. ਔਖੀ. "ਏਹਾ ਬਾਤ ਕਠੈਨੀ." (ਬਿਲਾ ਮਃ ੪)


ਸੰ. ਵਿ- ਕਰੜਾ. ਸਖ਼ਤ. ਕਵੀਆਂ ਨੇ ਇਹ ਪਦਾਰਥ ਕਠੋਰ ਗਿਣੇ ਹਨ- ਸੂਮ ਦਾ ਮਨ, ਹੱਡ, ਹੀਰਾ, ਕੱਛੂ ਦੀ ਪਿੱਠ, ਕਾਠ, ਧਾਤੁ, ਪੱਥਰ, ਯੋਧਾ ਦੀ ਛਾਤੀ। ੨. ਦਯਾ ਰਹਿਤ. ਬੇਰਹਮ.


ਸੰਗ੍ਯਾ- ਸਖ਼ਤੀ. ਕਰੜਾਈ। ੨. ਬੇਰਹ਼ਮੀ.