Meanings of Punjabi words starting from ਪ

ਪ੍ਰਚਾਰ ਕਰੀਦਾ ਹੈ। ੨. ਪ੍ਰਸਿੱਧ ਹੁੰਦਾ ਹੈ. ਦੇਖੋ, ਪਚਾਰ. "ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਏ."(ਵਾਰ ਆਸਾ) ੩. ਵੰਗਾਰੀਏ.


ਕ੍ਰਿ- ਰਿੰਨ੍ਹਣਾ. ਗਾਲਣਾ। ੨. ਨਾਸ਼ ਕਰਨਾ. ਭਾਵ- ਜਿੱਤਣਾ. "ਪੰਚ ਦੂਤ ਸਬਦਿ ਪਚਾਵਣਿਆ". ( ਮਾਝ ਅਃ ਮਃ ੩) ੩. ਹਜਮ ਕਰਨਾ.


ਦੇਖੋ, ਪਚਾਵਣ। ੨. ਵਿ- ਪਚਪਨ. ਪਚਵੰਜਾ. ਪੰਚ ਪੰਚਾਸ਼- ੫੫. "ਸੰਮਤ ਸਤ੍ਰਹਿ ਸਹਸ ਪਚਾਵਨ." (ਰਾਮਾਵ) ਵਿਕ੍ਰਮੀ ਸਾਲ ੧੭੫੫.


ਸੰਗ੍ਯਾ- ਇੱਟਾਂ ਦੇ ਪਚ (ਪਕਾਉਣ) ਦਾ ਆਵਾ. ਭੱਠਾ. ਦੇਖੋ, ਪਜਾਵਾ. "ਲਾਇ ਪਚਾਵੇ ਲੇਹਿਂ ਪਕਾਈ." (ਗੁਪ੍ਰਸੂ)


ਦੇਖੋ, ਪੰਚਾਂਗ. "ਗਣਪਤਿ ਆਦਿ ਪਚਾਂਗ ਮਨਾਏ." (ਗੁਪ੍ਰਸੂ)


ਕ੍ਰਿ. ਵਿ- ਪਚਕੇ. ਦੇਖੋ, ਪਚ ਅਤੇ ਪਚਨਾ. "ਪਚਿ ਪਚਿ ਮੂਏ ਬਿਖੁ ਦੇਖਿ ਪਤੰਗਾ."(ਆਸਾ ਮਃ ੪) ੨. ਸੰ. ਪਕਾਉਣ ਦੀ ਕ੍ਰਿਯਾ। ੩. ਅਗਨਿ.


ਵਿ- ਖਚਿਤ. ਲਿਵਲੀਨ. "ਜੇ ਨਰ ਪਚੀ ਅਧਿਕ ਸੰਸਾਰੀ." (ਗੁਪ੍ਰਸੂ) ੨. ਪਚੀਸ. ਪੰਝੀ.


ਦੇਖੋ, ਪਚੀਸ। ੨. ਵਿ- ਸ਼ਰਮਿੰਦਾ. ਲੱਜਿਤ. ਜਿਵੇਂ- ਉਹ ਵਡਾ ਪੱਚੀ ਹੋਇਆ.