ਸੰਗ੍ਯਾ- ਚਿੱਟੇ ਪਸ਼ੂਆਂ ਦਾ ਝੁੰਡ. ਚੌਣਾ। ੨. ਵਿ- ਚਿੱਟਾ. ਸ੍ਵੇਤ.
ਦੇਖੋ, ਜੱਸੀ.
ਕ੍ਰਿ- ਵੇਗ ਸਹਿਤ ਗਮਨ ਕਰਨਾ। ੨. ਵਹਿਣਾ. ਜਲ ਦਾ ਚਲਣਾ.
ਫ਼ਾ. [بگتر] ਸੰਗ੍ਯਾ- ਕਵਚ. ਬਕਤਰ. ਸੰਜੋਆ.
ਫ਼ਾ. [بغداد] ਬਗ਼ਦਾਦ. ਇ਼ਰਾਕੇ. ਅ਼ਰਬ ਵਿੱਚ ਨੌਸ਼ੀਰਵਾਂ ਦਾ ਵਸਾਇਆ ਹੋਇਆ ਇੱਕ ਨਗਰ, ਜਿੱਥੇ ਦਰਿਆ ਦਜਲਾ ਅਤੇ ਫਰਾਤ ਦਾ ਸੰਗਮ ਹੁੰਦਾ ਹੈ. ਸ਼੍ਰੀ ਗੁਰੂ ਨਾਨਕਦੇਵ ਜੀ ਇਸ ਸ਼ਹਿਰ ਮੱਕੇ ਦੀ ਯਾਤ੍ਰਾ ਸਮੇਂ ਪਧਾਰੇ ਹਨ, ਜਿਸ ਦਾ ਜਿਕਰ ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਵਿੱਚ ਕੀਤਾ ਹੈ, ਯਥਾ-#"ਬਾਬਾ ਗਿਆ ਬਗਦਾਦ ਨੂੰ#ਬਾਹਰ ਜਾਇ ਕੀਆ ਅਸਥਾਨਾ,#ਇਕ ਬਾਬਾ ਅਕਾਲਰੂਪ#ਦੂਜਾ ਰਬਾਬੀ ਮਰਦਾਨਾ." ×××#ਬਗਦਾਦ ਵਿੱਚ ਪੀਰ ਦਸ੍ਤਗੀਰ ਅਤੇ ਬਹਲੋਲ ਆਦਿਕ ਵਲੀਆਂ ਦੇ ਜਾਨਸ਼ੀਨ ਸਤਿਗੁਰੂ ਦੇ ਬਹੁਤ ਸ਼੍ਰੱਧਾਲੂ ਹੋ ਗਏ ਅਰ ਉਨ੍ਹਾਂ ਦੀ ਯਾਦਗਾਰ ਵਿੱਚ "ਕਤਬਾ." ਜੋ ਤੁਰਕੀ ਜਬਾਨ ਵਿੱਚ ਹੈ, ਲਾਇਆ ਗਿਆ, ਜੋ ਰੇਲਵੇ ਸਟੇਸ਼ਨ ਬਗਦਾਦ ਤੋਂ ਡੇਢ ਮੀਲ ਹੈ. ਇਸ ਦਾ ਨਿਸ਼ਾਨ ਨਕਸ਼ੇ ਵਿੱਚ ਦਿਖਾਇਆ ਗਿਆ ਹੈ. ਅਰ ਚਿਤ੍ਰ ਇਹ ਹੈ:-#(fig.)#ਅਰਥਾਤ#ਦੇਖੋ! ਹਜਰਤ ਪਰਵਦਗਾਰ ਬਜ਼ੁਰਗ ਨੇ ਕੇਹੀ ਮੁਰਾਦ ਪੂਰੀ ਕੀਤੀ, ਕਿ ਬਾਬੇ ਨਾਨਕ ਦੀ ਤਅ਼ਮੀਰ ਨਵੇਂ ਸਿਰੇ ਬਣ ਗਈ, ਸੱਤ ਵਡੇ ਵਲੀਆਂ ਨੇ ਇਸ ਵਿੱਚ ਸਹਾਇਤਾ ਕੀਤੀ ਅਤੇ ਉਸ ਦੀ ਤਾਰੀਖ ਇਹ ਨਿਕਲੀ ਕਿ ਨੇਕਬਖ਼ਤ ਮੁਰੀਦ ਨੇ ਪਾਣੀ ਲਈ ਜ਼ਮੀਨ ਵਿੱਚ ਫੈਜ ਦਾ ਚਸ਼ਮਾ ਜਾਰੀ ਕਰਦਿੱਤਾ.¹#ਜਿਸ ਵੇਲੇ ਸਤਿਗੁਰੂ ਬਗਦਾਦ ਗਏ ਹਨ, ਤਦ ਉੱਥੋਂ ਦੇ ਸਾਰੇ ਖੂਹਾਂ ਦਾ ਪਾਣੀ ਖਾਰਾ ਸੀ. ਗੁਰੂ ਨਾਨਕਦੇਵ ਜੀ ਨੇ ਜਿੱਥੇ ਆਗ੍ਯਾ ਕਰਕੇ ਖੂਹ ਲਗਵਾਇਆ, ਉਸ ਦਾ ਪਾਣੀ ਮਿੱਠਾ ਨਿਕਲਿਆ. ਇਹ ਖੂਹ ਕਤਬੇ ਦੇ ਪਾਸ ਹੈ, ਅਰ ਹੁਣ ਭੀ ਕੇਵਲ ਇਸੇ ਖੂਹ ਦਾ ਪਾਣੀ ਮਿੱਠਾ ਹੈ.
ਫ਼ਾ. [بگنیگر] ਸੰਗ੍ਯਾ- ਜੌਂ ਅਤੇ ਚਾਉਲਾਂ ਦੀ ਸ਼ਰਾਬ ਬਣਾਉਣ ਵਾਲਾ.
ਕ੍ਰਿ- ਚੋਣਾ ਖੋਹ ਲੈਣਾ. ਡਾਕਾ ਮਾਰਕੇ ਪਸ਼ੂ ਲੁੱਟ ਲੈਣੇ.
ਕ੍ਰਿ. ਵਿ- ਘੋੜਿਆਂ ਦੀਆਂ ਵਾਗਾਂ ਮੇਲਕੇ. ਦੇਖੋ, ਬਗ ੩.
ਸੰਗ੍ਯਾ- ਵਾਸ ਗ੍ਰਿਹ. ਘਰ। ੨. ਵੇੜ੍ਹਾ. ਅੰਗਣ. ਸਹਨ। ੩. ਬੱਗ ਬੰਨ੍ਹਣ ਦਾ ਘਰ. ਗੋਸ਼ਾਲਾ। ੪. ਦੇਖੋ, ਬਗਲ। ੫. ਦੇਖੋ, ਬਗੜ। ੬. ਡਿੰਗ. ਸੁਗੰਧ. ਖ਼ੁਸ਼ਬੂ.
ਕ੍ਰਿ- ਬਾਗੜ ਵਿੱਚ ਲਾਉਣਾ. ਚਿੱਲੇ ਵਿੱਚ ਬਾਗੜ ਰੱਖਕੇ ਤੀਰ ਖਿੱਚਣਾ. "ਬਾਨ ਪਨਚ ਕੇ ਬਿਚ ਬਗਰਾਇ." (ਗੁਪ੍ਰਸੂ) ੨. ਫੁੱਲਣਾ ਫੈਲਣਾ. "ਦਲ ਫਲ ਫੂਲ ਤੇ ਬਸੰਤ ਬਗਰਾਯੋ ਹੈ." (ਗੁਪ੍ਰਸੂ) ੩. ਸੁਗੰਧ ਦਾ ਫੈਲਣਾ.