Meanings of Punjabi words starting from ਭ

ਲਹੌਰ ਦੇ ਆਸ ਪਾਸ ਦੇ ਦੇਸ਼ ਦੀ ਪੁਰਾਣੀ ਸੰਗ੍ਯਾ.


ਸੰਗ੍ਯਾ- ਭ੍ਰਿਕੁਟਿ. ਭ੍ਰੂ. ਭੌਂਹ.


ਭਰੂਏ (ਭੜੂਏ) ਦੀ ਇਸਤ੍ਰੀ. ਦੱਲੀ. ਦੇਖੋ, ਭਰੁਵਨਿ.


ਸੰਗ੍ਯਾ- ਭਦ੍ਰਾਸ਼ਾ. ਉੱਤਮ ਆਸ਼ਾ। ੨. ਭਦ੍ਰ ਵਿਸ਼੍ਵਾਸ. ਸਤ੍ਯ ਭਰੋਸਾ. "ਹਰਿ ਊਪਰਿ ਕੀਜੈ ਭਰਵਾਸਾ." (ਗੌਡ ਮਃ ੪)