Meanings of Punjabi words starting from ਮ

ਅ਼. [محیِد] ਵਿ- ਝੁਕਿਆ ਹੋਇਆ। ੨. ਸੰਗ੍ਯਾ- ਪਨਾਹ. ਓਟ. ਆਸਰਾ.


ਸੰਗ੍ਯਾ- ਪ੍ਰਿਥਿਵੀ ਨੂੰ ਧਾਰਨ ਵਾਲਾ ਕਰਤਾਰ। ੨. ਪਹਾੜ। ੩. ਇੱਕ ਪੰਡਿਤ, ਜਿਸ ਨੇ ਵਾਜਸਨੇਯ ਸੰਹਿਤਾ ਤੇ "ਵੇਦਦੀਪ" ਨਾਮਕ ਭਾਸ਼੍ਯ ਰਚਿਆ. ਇਹ ਰਾਮਭਕ੍ਤ ਦਾ ਪੁਤ੍ਰ ਸੀ. ਮਹੀਧਰ ਨੇ ਕਈ ਹੋਰ ਟੀਕੇ ਅਤੇ ਗ੍ਰੰਥ ਲਿਖੇ ਹਨ. ਇਹ ਈਸਵੀ ਸੋਲਵੀਂ ਸਦੀ ਵਿੱਚ ਹੋਇਆ ਹੈ। ੪. ਸ਼ੇਸਨਾਗ. "ਦੇਵ ਅਦੇਵ ਮਹੀਧਰ ਨਾਰਦ." (੩੩ ਸਵੈਯੇ)


ਦੇਖੋ, ਮਹੀਧਰ.


ਮਹਾਕ੍ਸ਼ੀਨ. ਅਥਵਾ ਮਹਾ ਅਣੁ. ਵਿ- ਬਾਰੀਕ. ਸੂਕ੍ਸ਼੍‍ਮ। ੨. ਅ਼. [مُہین] ਮੁਹੀਨ. ਸੁਸਤ। ੩. ਕਮਜ਼ੋਰ। ੪. ਤੁੱਛ. ਅਦਨਾ। ੫. ਫ਼ਾ. ਮਿਹੀਨ. ਬਹੁਤ ਵਡਾ. ਦੇਖੋ, ਸੰ. ਮਹੀਯਾਨ.


ਸੰਗ੍ਯਾ- ਸੂਰਜ ਦਾ ਇੱਕ ਰਾਸ਼ਿ ਤੇ ਰਹਿਣ ਦਾ ਸਮਾ ਅਤੇ ਚੰਦ੍ਰਮਾ ਦੇ ਦੋ ਪੱਖ. ਵਰ੍ਹੇ ਦਾ ਬਾਰ੍ਹਵਾਂ ਹਿੱਸਾ. ਦੇਖੋ, ਮਾਸ ੧। ੨. ਮਾਹਵਾਰੀ ਤਨਖ੍ਵਾਹ. "ਅਧਿਕ ਮਹੀਨੋ ਅਪਨ ਕਰਾਯੋ." (ਚਰਿਤ੍ਰ ੯੩)


ਮਹੀਨਾ- ਇੱਕ ਏਕਮਾਸ. "ਜਿਨ ਕੋ ਨ ਦਰਬਾਰ ਪੈਯਤ ਮਹੀਨਿਕ ਲੌ, ਤੇਈ ਤੇਰੇ ਦਰਬਾਰ ਦੇਖੇ ਦਰਬਾਨ ਹੈਂ." (ਕਵਿ ੫੨) ਇੱਕ ਮਹੀਨੇ ਵਿੱਚ ਜਿਨ੍ਹਾਂ ਦੇ ਦਰਬਾਰ ਅੰਦਰ ਜਾਣ ਦਾ ਮੌਕਾ ਨਹੀਂ ਮਿਲਦਾ ਸੀ, ਉਹ ਤੇਰੇ ਦ੍ਵਾਰਪਾਲ ਹਨ.