Meanings of Punjabi words starting from ਲ

ਸੰਗ੍ਯਾ- ਸੁਗੰਧ ਦਾ ਮਹਕਾਰ। ੨. ਝਪਟ. ਲਿਪਟਣ ਦਾ ਭਾਵ. "ਇਮ ਕਰਨ ਲਾਗ ਲਪਟੈਂ ਲਵ੍ਵਾਰ। ਜਿਮ ਜੁਬਣਹੀਨ ਲਪਟਾਇ ਨਾਰ." (ਰਾਮਾਵ) ੩. ਲਪੇਟਣ ਦਾ ਭਾਵ. "ਪਰਦਨ ਬੀਚ ਲਪਟ ਤਿਂਹ ਲੀਨਾ." (ਚਰਿਤ੍ਰ ੩੭੭) ੪. ਦੇਖੋ, ਲੰਪਟ। ੫. ਅਗਨਿ ਦੀ ਲਾਟ.


ਕ੍ਰਿ- ਲੰਪਟ ਹੋਣਾ। ੨. ਝਪਟਣਾ.


ਵਿ- ਲੰਪਟ ਹੋਇਆ। ੨. ਕ੍ਰਿ. ਲਿਪਟ ਜਾਣਾ.


ਕ੍ਰਿ. ਵਿ- ਲੰਪਟ ਹੋਕੇ. "ਕੂੜੈ ਮੋਹਿ ਲਪਟਿ." (ਸੂਹੀ ਮਃ ੫) "ਲਪਟਿ ਰਹਿਓ ਮਨੁ ਬਾਸਨਾ." (ਬਿਲਾ ਮਃ ੫)