ਪ੍ਰਤਾਪ ਦ੍ਵਾਰਾ. "ਸੰਤ ਪ੍ਰਤਾਪਿ ਭਰਮ ਸਭ ਨਾਸੇ," (ਸਾਰ ਮਃ ੫) ੨. ਦੇਖੋ, ਪ੍ਰਤਾਪੀ.
ਵਿ- ਪ੍ਰਤਾਪਿਨ੍. ਪ੍ਰਤਾਪਵਾਨ.
ਦੇਖੋ, ਪ੍ਰਤਾਪ. "ਜਿਹ ਪ੍ਰਸਾਦਿ ਤੇਰਾ ਪ੍ਰਤਾਪੁ." (ਸੁਖਮਨੀ)
ਇੱਕ ਪ੍ਰੇਮੀ ਖਤ੍ਰੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋਕੇ ਗ੍ਯਾਨ ਨੂੰ ਪ੍ਰਾਪਤ ਹੋਇਆ.
ਸੰਗ੍ਯਾ- ਪ੍ਰਤਾਰਣ (ਠੱਗੀ) ਕਰਨ ਵਾਲਾ. ਠਗ. ਵੰਚਕ। ੨. ਪ੍ਰ- ਤਾਰਕ. ਚੰਗੀ ਤਰਾਂ ਤਾਰਣ ਵਾਲਾ.
ਸੰ. ਸੰਗ੍ਯਾ- ਠੱਗੀ. ਵੰਚਣਾ. ਵੰਚਨ.
ਸੰ. ਵ੍ਯ- ਨੂੰ. ਕੋ. ਤਾਈਂ। ੨. ਵਿਰੁੱਧ. ਉਲਟ। ੩. ਫਿਰ. ਪੁਨਹ। ੪. ਬਦਲੇ ਵਿੱਚ। ੫. ਹਰ. ਹਰ ਇੱਕ. "ਪ੍ਰਤਿ ਵਾਸਰ ਸੈਨ ਵਧਾਵਤ ਹੈਂ" (ਗੁਪ੍ਰਸੂ) ੬. ਸਮਾਨ. ਤੁੱਲ। ੭. ਸਾਮ੍ਹਣੇ. ਮੁਕਾਬਲੇ ਵਿੱਚ। ੮. ਓਰ. ਤਰਫ। ੯. ਸੰਗ੍ਯਾ- ਨਕਲ. ਕਾਪੀ (copy).
ਸੰ. प्रत्युत्त्र- ਸੰਗ੍ਯਾ ਉੱਤਰ. ਮਿਲਣ ਪੁਰ ਦਿੱਤਾ ਉੱਤਰ. ਜਵਾਬ ਦਾ ਜਵਾਬ.
ਸੰਗ੍ਯਾ- ਪ੍ਰਤ੍ਯੁਪਕਾਰ. ਉਪਕਾਰ ਦੇ ਬਦਲੇ ਭਲਿਆਈ.
ਸੰ. प्रत्यङ्ग. ਸੰਗ੍ਯਾ- ਅੰਗ ਦਾ ਛੋਟਾ ਅੰਗ. ਜਿਵੇਂ- ਹੱਥ ਅੰਗ ਹੈ, ਅੰਗੁਲਾਂ ਪ੍ਰਤ੍ਯੰਗ ਹਨ। ੨. ਕ੍ਰਿ. ਵਿ- ਅੰਗ ਪ੍ਰਤਿ. ਹਰ ਇਕ ਅੰਗ. "ਬਾਹਨ ਕੋ ਪ੍ਰਤਿਅੰਗ ਪ੍ਰਹਾਰ੍ਯੋ." (ਕ੍ਰਿਸਨਾਵ)
ਦੇਖੋ, ਪ੍ਰਤਿਸ੍ਠਾ.
nan