ਵ੍ਰਿਥਾ- ਆਨੰਦ. ਨਿਰਰਥਕ ਭੋਗ ਆਦਿ ਦੇ ਸੁਖ. "ਸਗਲੀ ਅਉਧ ਬ੍ਰਿਥਾਨਦ." (ਸਾਰ ਮਃ ੫)
ਵ੍ਯਰ੍ਥਤਾ ਵਾਲੀ, ਨਿਕੰਮੀ. ਬੇਫਾਇਦਾ. "ਸਾਕਤ ਕੀ ਆਵਰਦਾ ਜਾਇ ਬ੍ਰਿਥਾਰੀ." (ਧਨਾ ਮਃ ੫)
ਵ੍ਰਿਥਾ- ਆਲਾਪ. ਨਿਕੰਮਾ ਬਕਬਾਦ. ਨਿਰਰਥਕ ਬਾਤਚੀਤ.
ਦੇਖੋ, ਬਿਰਦ। ੨. ਦੇਖੋ, ਵ੍ਰਿੱਧ। ੩. ਦੇਖੋ, ਵ੍ਰਿੰਦ.
ਦੇਖੋ, ਬਿਰਧ। ੨. ਬਾਬਾ ਬੁੱਢਾ. "ਇਮ ਬ੍ਰਿਧ ਕੇ ਗੁਨ ਬ੍ਰਿੱਧ ਭਨੇ ਤਬ." (ਗੁਪ੍ਰਸੂ)
ਦੇਖੋ, ਬਿਰਧ ਅਤੇ ਵ੍ਰਿੱਧ। ੨. वृद्घ. ਬ੍ਰਹਮਾ. "ਦਿਸੇਸਨ ਬ੍ਰਿੱਧ." (ਰਾਮਾਵ) ਦਿਕਪਾਲਾਂ ਨੇ ਬ੍ਰਹਮਾ ਰੂਪ ਜਾਣੀ.
ਸੰਗ੍ਯਾ- ਬ੍ਰਹਮਾ. ਚਤੁਰਾਨਨ. "ਥਕਗਯੋ ਬ੍ਰਿੱਧਸਿਰ ਲਿਖਤ ਕਿੱਤਿ." (ਦੱਤਾਵ)
ਦੇਖੋ, ਨਰਾਜ ਬ੍ਰਿੱਧ.
ਵ੍ਰਿੱਧ ਮਾਂ. ਦਾਦੀ.
ਦੇਖੋ, ਵ੍ਰਿੱਧਿ.
ਵਿ- ਵ੍ਰਿੱਧ ਕਰੈਯਾ. ਵਧਾਉਣ ਵਾਲਾ. "ਬ੍ਰਿਧੈਯਾ ਸੁਖ ਸਾਜ ਕੇ." (ਗੁਪ੍ਰਸੂ)
ਬਿਡਾਲਾਕ੍ਸ਼੍. ਬਿੱਲੇ ਜੇਹੀਆਂ ਅੱਖਾਂ ਵਾਲਾ ਇੱਕ ਦੈਤ, ਜਿਸ ਨੂੰ ਦੁਰਗਾ ਨੇ ਮਾਰਿਆ. "ਬ੍ਰਿੜਲਾਛ ਬਿਹੰਡਣਿ." (ਅਕਾਲ)