ਦੇਖੋ, ਵ੍ਰਿੰਦ.
ਸੰ. ਵੰਜੁਲ. ਸੰਗ੍ਯਾ- ਤਿਨਿਸ਼ ਬਿਰਛ. Dalbergia Ujjeineusis। ੨. ਅਸ਼ੋਕ ਬਿਰਛ. ਦੇਖੋ, ਅਸ਼ੋਕ ੩। ੩. ਬੈਂਤ ਦੀ ਬੇਲ. ਬੇਤ. ਵੇਤ੍ਰ.
ਸੰ. वृन्दा. ਵ੍ਰਿੰਦਾ. ਤੁਲਸੀ। ੨. ਕੇਦਾਰ ਦੀ ਪੁਤ੍ਰੀ, ਜਿਸ ਦੇ ਤਪਸ੍ਥਾਨ ਦਾ ਨਾਮ ਬ੍ਰਿੰਦਾ (ਵ੍ਰਿੰਦਾ) ਵਨ ਹੋਇਆ। ੩. ਰਾਧਿਕਾ. ਇਸ ਦੀ ਕ੍ਰੀੜਾ ਦਾ ਅਸਥਾਨ ਹੋਣ ਕਰਕੇ ਭੀ ਬ੍ਰਿੰਦਾਬਨ ਸੰਗ੍ਯਾ ਹੈ.
ਦੇਖੋ, ਬ੍ਰਿੰਦਾ ੨. ਅਤੇ ੩। ੨. ਦੇਖੋ, ਬਿੰਦ੍ਰਾਬਨ.
ਸੰ. वृन्दारक- ਵ੍ਰਿੰਦਾਰਕ. ਵਿ- ਸੁੰਦਰ. ਖ਼ੂਬਸੂਰਤ। ੨. ਸੰਗ੍ਯਾ- ਦੇਵਤਾ. ਸੁਰ। ੩. ਸੰ. ਵ੍ਰਿੰਤਾਕ (वृन्ताक). ਬੈਂਗਣ. ਬਤਾਊਂ. ਦੇਖੋ, ਬੈਂਗਣ. "ਬ੍ਰਿੰਦਾਰਕ ਦਿਨ ਏਕ ਪਕਾਏ." (ਰੁਦ੍ਰਾਵ)
ਸੰਗ੍ਯਾ- ਵਿਦ੍ਰਮਲਤਾ. ਮੂੰਗੇ ਦੀ ਗੇਲੀ. "ਕਿ ਬ੍ਰਿੰਦੇਲਤਾਛੈ." (ਦੱਤਾਵ) ੨. ਬੈਤ ਦੀ ਬੇਲ. ਦੇਖੋ, ਬ੍ਰਿੰਦਲ ੩.
ਦੇਖੋ, ਵ੍ਰੀਹਿ.
ਸੰ. व्रीड़ा. ਵ੍ਰੀੜਾ. ਸੰਗ੍ਯਾ- ਲੱਜਾ. ਸ਼ਰਮ. "ਬ੍ਰੀੜਾ ਤਜਿ ਭਾਜਿਆ." (ਨਾਪ੍ਰ)
ਸੰ. ਧਾ- ਬੋਲਣਾ, ਵਖਿਆਨ ਕਰਨਾ.
ਵਰੂਥਿਨੀ ਵਰੂਥ (ਕਵਚ) ਧਾਰਨ ਵਾਲੀ ਸੈਨਾ. ਜਿਰਹ ਬਕਤਰ ਵਾਲੀ ਫੌਜ.
ਵਰੂਥਿਨੀ (ਸੈਨਾ) ਦਾ ਈਸ਼ (ਸ੍ਵਾਮੀ). ਸੈਨਾਪਤਿ. ਸਿਪਹਸਾਲਾਰ। ੨. ਰਾਜਾ. "ਬ੍ਰੂਥਨੀਸ ਕੀ ਅਸੇਸ ਸੈਨ ਗਾਹ ਹੈਂ." (ਪਾਰਸਾਵ)
nan