Meanings of Punjabi words starting from ਸ

ਫ਼ਾ. [سُرخ] ਸੁਰਖ਼. ਵਿ- ਲਾਲ. ਅਰੁਣ. ਰੱਤਾ.


ਫ਼ਾ. [سُرخ روُ] ਸੁਰਖ਼ਰੂ ਵਿ- ਆਨੰਦ ਨਾਲ ਜਿਸ ਦਾ ਚਿਹਰਾ ਸੁਰਖ ਹੈ. ਚਿੰਤਾ ਅਤੇ ਸ਼ੋਕ ਤੋਂ ਜਿਸ ਦੇ ਮੁਖ ਦੀ ਸ਼ੋਭਾ ਫਿੱਕੀ ਨਹੀ ਹੋਈ. "ਜਿਥੈ ਓਹੁ ਜਾਇ ਤਿਥੈ ਓਹੁ ਸੁਰਖਰੂ." (ਵਾਰ ਸ੍ਰੀ ਮਃ ੪) ੨. ਕਿਸੇ ਕੰਮ ਨੂੰ ਦਾਨਾਈ ਅਤੇ ਧਰਮ ਨਾਲ ਪੂਰਾ ਕਰਕੇ ਜਿਸ ਨੇ ਪ੍ਰਸੰਨਤਾ ਪ੍ਰਾਪਤ ਕੀਤੀ ਹੈ. ੩. ਜੋ ਕਿਸੇ ਜਿੰਮੇਵਾਰੀ ਤੋਂ ਬਰੀ ਹੋ ਗਿਆ ਹੈ.


ਨੀਲੀ ਝਲਕ ਵਾਲਾ ਚਿੱਟੇ ਰੰਗ ਦਾ ਘੋੜਾ.


[سُرخاب] ਸੁਰਖ਼ਾਬ. ਸੰਗ੍ਯਾ- ਚਕ੍ਰਵਾਕ. ਚਕਵਾ. (Anas Casarca) ੨. ਸੁਰਖ਼- ਆਬ. ਲਾਲ ਪਾਣੀ. ਇੱਕ ਕਵੀ ਲਿਖਦਾ ਹੈ ਕਿ ਰਾਜਾ ਜੈ ਸਿੰਘ ਦੇ ਯੁੱਧ ਨਾਲ ਨੀਲਾਬ (ਅਟਕ) ਸੁਰਖਾਬ ਹੋ ਗਿਆ। ੩. ਲਹੂ. ਰੁਧਿਰ। ੪. ਲਾਲ ਸਮੁੰਦਰ ੫. ਸ਼ਰਾਬ। ੬. ਕਾਬੁਲ ਦਾ ਇੱਕ ਦਰਿਆ। ੭. ਰੁਸ੍ਤਮ ਦਾ ਇੱਕ ਖਾਸ ਘੋੜਾ। ੮. ਰੁਸ੍ਤਮ ਦਾ ਇੱਕ ਪੁਤ੍ਰ। ੯. ਤਬਰੀਜ਼ ਦੇ ਪਾਸ ਇੱਕ ਪਹਾੜ.