Meanings of Punjabi words starting from ਪ

ਸੰ. ਸੰਗ੍ਯਾ- ਆਘਾਤ, ਪ੍ਰਹਾਰ. ਸੱਟ। ੨. ਸ਼ਬਦ ਦੇ ਉੱਚਾਰਣ ਲਈ ਜੀਭ ਦਾ ਦੰਦਾਂ ਨਾਲ ਟਕਰਾਉਣਾ। ੩. ਦ੍ਵਾਰਪਾਲ (ਦਰਵਾਨ), ਜੋ ਅਨਧਿਕਾਰੀ ਨੂੰ ਅੰਦਰ ਵੜਨੋ ਵਰਜਦਾ ਹੈ. "ਧਰਮ ਰਾਇ ਪਰੁਲੀ ਪ੍ਰਤਿਹਾਰ." (ਮਲਾ ਨਾਮਦੇਵ) "ਧਰਮ ਕੋਟਿ ਜਾਕੈ ਪ੍ਰਤਿਹਾਰ." (ਭੈਰ ਅਃ ਕਬੀਰ) ੪. ਚੋਬਦਾਰ. ਨਕੀਬ. "ਛਪਨ ਕੋਟਿ ਜਾਕੈ ਪ੍ਰਤਿਹਾਰ." (ਭੈਰ ਅਃ ਕਬੀਰ) ੫. ਬਾਜੀਗਰ.


ਖ਼ੂਨ ਦੇ ਬਦਲੇ ਕੀਤੀ ਹੋਈ ਹਿੰਸਾ.


ਸੰ. ਸੰਗ੍ਯਾ- ਪ੍ਰਤੀਕਾਰ. ਕਾਰਜ ਦੇ ਬਦਲੇ ਕਾਰਜ. ਬਦਲਾ. ਪਲਟਾ। ੨. ਇਲਾਜ.


ਸੰ. ਵਿ- ਜੋ ਅਨੁਕੂਲ ਨਹੀਂ ਖ਼ਿਲਾਫ਼. ਵਿਰੁੱਧ। ੨. ਸੰਗ੍ਯਾ- ਸ਼ਤ੍ਰ. ਵੈਰੀ. "ਜਾਸ ਵਿਲੋਕ ਦਬਤ ਪ੍ਰਤਿਕੂਲੰ." (ਨਾਪ੍ਰ)