ਫ਼ਾ. [سُرخی] ਸੁਰਖ਼ੀ. ਸੰਗ੍ਯਾ- ਲਾਲੀ. ਅਰੁਣਤਾ। ੨. ਸਿਰਲੇਖ. Heading. ਸੁਰਖ ਰੰਗ ਨਾਲ ਲਿਖਿਆ ਜਾਣ ਤੋਂ ਇਹ ਨਾਉ, ਹੋਇਆ ਹੈ. ੩. ਵਿ- ਸੁ- ਰ੍ਹਿਸੀਕ (हृषीक ) ਜਿਸ ਨੇ ਇੰਦ੍ਰੀਆਂ ਨੂੰ ਸੁਮਾਰਗ ਲਾਇਆ ਹੈ. "ਸੁਰਖੀ ਪਾਂਚਉ ਰਾਖੈ ਸਬੈ." (ਗਉ ਕਬੀਰ ਵਾਰ ੭) ੪. ਸੁਰਕ੍ਸ਼ਿਤ. ਚੰਗੀ ਤਰਾਂ ਰਾਖੀ ਵਿੱਚ.
nan
nan
ਸੰ. ਸ੍ਵਰਗ. ਸੰਗ੍ਯਾ- ਆਨੰਦ. ਸੁਖ। ੨. ਦੇਵਲੋਕ. ਬਹਿਸ਼੍ਤ. ਇੰਦ੍ਰਲੋਕ. Paradise. "ਸੁਰਗਬਾਸੁ ਨ ਬਾਛੀਐ." (ਗਉ ਕਬੀਰ)
ਵਿ- ਸੁਰਗ ਵਿੱਚ ਰਹਿਣ ਵਾਲਾ. ੨. ਦੇਵਤਾ. ਸ੍ਵਰਗੀਯ। ੩. ਸ੍ਵਰ ਗ੍ਯਾਨ ਕਰਤਾ. ਰਾਗੀ.
nan
ਸੰਗ੍ਯਾ- ਮਕਾਨ ਦੀ ਕੁਰਸੀ ਹੇਠ ਰੱਖੀ ਹੋਈ ਗਲੀ. ਜਿਸ ਵਿੱਚਦੀਂ ਹਵਾ ਅਥਵਾ ਜਲ ਦਾ ਗੁਜਰ ਹੋਵੇ. ਦੇਖੋ, ਸ੍ਵਰਗਦ੍ਵਾਰੀ.
ਖ਼ਾ. ਨਕਟਾ. "ਨਕਟਾ ਸੁਰਗਦੁਆਰੀ ਵਾਲਾ." (ਪੰਪ੍ਰ)
ਸੰਗ੍ਯਾ- ਸ੍ਵਰਗਲੋਕ. ਇੰਦ੍ਰਪੁਰੀ.
ਸ੍ਵਰਗ ਵਿੱਚ ਨਿਵਾਸ. ਮਰੇ ਪ੍ਰਾਣੀ ਲਈ ਸਨਮਾਨ ਬੋਧਕ ਇਹ ਸ਼ਬਦ ਹੈ.
nan