Meanings of Punjabi words starting from ਪ

ਸੰ. ਸੰਗ੍ਯਾ- ਗ੍ਰਹਣ. ਸ੍ਵੀਕਾਰ. ਅੰਗੀਕਾਰ। ੨. ਗ੍ਰਹਣ ਕਰਨ ਦੀ ਕ੍ਰਿਯਾ। ੩. ਪਾਣਿਗ੍ਰਹਣ. ਵਿਆਹ। ੪. ਦਾਨ ਦਾ ਲੈਣਾ. ਦਾਨ ਅੰਗੀਕਾਰ ਕਰਨਾ। ੫. ਉਗਾਲਦਾਨ. ਪੀਕਦਾਨੀ.


ਸੰ. ਪ੍ਰਤਿਗ੍ਰਹ. ਸੰਗ੍ਯਾ- ਗ੍ਰਹਣ. ਅੰਗੀਕਾਰ। ੨. ਦਾਨ ਲੈਣ ਦੀ ਕ੍ਰਿਯਾ. ਦਾਨ ਅੰਗੀਕਾਰ ਕਰਨਾ. "ਮਹਾ ਪਤਿਗ੍ਰਹ ਕਿਮ ਲੇ ਸਕਹੀ?" (ਗੁਪ੍ਰਸੂ) ਮਹਾਦਾਨ (ਗ੍ਰਹਣ ਆਦਿ ਦਾ ਦਾਨ) ਕਿਵੇਂ ਲੈ ਸਕਦੇ ਹਾਂ?


ਕ੍ਰਿ. ਵਿ- ਹਰ ਰੋਜ. ਨਿਤ੍ਯ. ਸੰ. ਸੰਗ੍ਯਾ- ਪ੍ਰਤਿਧ੍ਵਨਿ. ਕਿਸੇ ਧਨਨਿ (ਆਵਾਜ) ਤੋਂ ਪੈਦਾ ਹੋਈ ਗੂੰਜ.