Meanings of Punjabi words starting from ਸ

ਸ੍ਵਰਗ ਵਿੱਚ. "ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ." (ਜਪੁ) ੨. ਸੁਰਗ ਦਾ ਬਹੁ ਵਚਨ.


ਸ੍ਵਰਗਗਾਮੀ ਦਾ ਸੰਖੇਪ. ਵਿ- ਦੇਵ ਲੋਕ ਵਿੱਚ ਜਾਣ ਵਾਲਾ. "ਅੰਤ ਹੋਏ ਸੁਰਗਾਮੀ." (ਚੰਡੀ ੩)


ਸ੍ਵਰਗ ਵਿੱਚ. "ਦੇਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ." (ਵਾਰ ਮਲਾ ਮਃ ੧)


ਵਿ- ਜਿਸ ਨੂੰ ਸ੍ਵਰ ਦਾ ਗ੍ਯਾਨ ਹੈ. ੨. ਜੋ ਦੇਵਤਿਆਂ ਵਿੱਚੋ, ਮੁੱਖ ਗ੍ਯਾਨੀ ਹੈ. "ਉਪਜੋ੍ਯ ਬ੍ਰਹਮਾ ਸੁਰਗਿਆਨੀ." (ਬ੍ਰਹਮਾਵ) ੩. ਸੁਰਗ੍ਯਾਨੀ. ਉੱਤਮ ਗ੍ਯਾਨ ਵਾਨ. "ਤੁਹੀ ਸੁਰਗਿਆਨਿ." (ਆਸਾ ਮਃ ੫)


ਦੇਵਤਿਆਂ ਦਾ ਪਹਾੜ ਸੁਮੇਰੁ.


ਸੰਗ੍ਯਾ- ਚੰਦ੍ਰਲੋਕ. ਇੰਦੁ (ਚੰਦ੍ਰਮਾ) ਦਾ ਸ੍ਵਰਗ. ਪੁਰਾਣਾਂ ਵਿੱਚ ਚੰਦ੍ਰਲੋਕ ਸੂਰਜ ਤੋਂ ਭੀ ਉੱਚਾ ਮੰਨਿਆ ਹੈ। ੨. ਇੰਦ੍ਰ ਦਾ ਸ੍ਵਰਗ. ਅਮਰਾਵਤੀ "ਕੋਈ ਬਾਛੈ ਭਿਸਤ ਕੋਈ ਸੁਰਗਿੰਦੂ." (ਰਾਮ ਮਃ ੫) ਮੁਸਲਮਾਨ ਬਹਿਸ਼੍ਤ ਅਤੇ ਹਿੰਦੂ ਅਮਰਾਵਤੀ ਵਾਂਛੈਂ (ਚਾਹੁੰਦੇ ਹਨ).


ਸੰ. ਸ੍ਵਰਗੀਯ. ਵਿ- ਸ੍ਵਰਗ ਦਾ। ੨. ਡਿੰਗ. ਸੰਗ੍ਯਾ- ਦੇਵਤਾ. ਸੁਰ.


ਦੇਖੋ, ਸੁਰਗ.